ਚੰਡੀਗੜ੍ਹ, 6 ਦਸੰਬਰ:
ਸਨਾਤਨ ਸੁਰੱਖਿਆ ਕਮੇਟੀ ਚੰਡੀਗੜ੍ਹ ਦੇ ਮੁੱਖ ਮੈਂਬਰ ਪ੍ਰਦੀਪ ਸ਼ਰਮਾ ਦੇ ਦਫ਼ਤਰ ਪਹੁੰਚੇ ਮਹੰਤ ਮਨੋਜ ਸ਼ਰਮਾ ਨੇ ਬੰਗਲਾਦੇਸ਼ ਵਿੱਚ ਹਿੰਦੂਆਂ ‘ਤੇ ਹੋ ਰਹੇ ਅੱਤਿਆਚਾਰਾਂ ਦੇ ਮਾਮਲੇ ਨੂੰ ਲੈ ਕੇ ਵਿਚਾਰ-ਵਿਮਰਸ਼ ਕੀਤਾ। ਇਸ ਸੰਬੰਧ ਵਿੱਚ 8 ਦਸੰਬਰ 2024, ਰਵਾਰ ਸਵੇਰੇ 11:30 ਵਜੇ, ਸੈਕਟਰ 17 ਪਲਾਜ਼ਾ, ਚੰਡੀਗੜ੍ਹ ‘ਤੇ ਇਕ ਵੱਡਾ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ।
ਵਿਸ਼ਵ ਹਿੰਦੂ ਪਰਿਸ਼ਦ ਚੰਡੀਗੜ੍ਹ ਦੇ ਮੰਤਰੀ ਅੰਕੁਸ਼ ਗੁਪਤਾ ਨੇ ਵੀ ਮਹੰਤ ਮਨੋਜ ਸ਼ਰਮਾ ਨਾਲ ਫੋਨ ਰਾਹੀਂ ਗੱਲ ਕੀਤੀ ਅਤੇ ਰੋਸ਼ ਪ੍ਰਦਰਸ਼ਨ ਬਾਰੇ ਵਿਚਾਰ-ਵਟਾਂਦਰਾ ਕੀਤਾ।
ਸਨਾਤਨ ਸੁਰੱਖਿਆ ਕਮੇਟੀ ਚੰਡੀਗੜ੍ਹ ਅਤੇ ਵਿਸ਼ਵ ਹਿੰਦੂ ਪਰਿਸ਼ਦ ਚੰਡੀਗੜ੍ਹ ਨੇ ਮਿਲ ਕੇ ਚੰਡੀਗੜ੍ਹ ਦੇ ਸਾਰੇ ਹਿੰਦੂ ਸੰਗਠਨਾਂ ਦੇ ਨੇਤਾਵਾਂ ਅਤੇ ਕਾਰਕੁਨਾਂ ਨੂੰ ਅਪੀਲ ਕੀਤੀ ਹੈ ਕਿ ਬੰਗਲਾਦੇਸ਼ ਵਿੱਚ ਹਿੰਦੂਆਂ ‘ਤੇ ਹੋ ਰਹੇ ਅੱਤਿਆਚਾਰਾਂ ਦੇ ਵਿਰੋਧ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ। ਇਸਦਾ ਮਕਸਦ ਬੰਗਲਾਦੇਸ਼ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਿੰਦੂ ਭਰਾਵਾਂ ਅਤੇ ਭੈਣਾਂ ਦਾ ਹੌਸਲਾ ਵਧਾਉਣਾ ਹੈ ਤਾਂ ਜੋ ਉਹ ਆਪਣੇ ਆਪ ਨੂੰ ਇਕੱਲਾ ਨਾ ਸਮਝਣ।