ਪੰਜਾਬ, 13 ਦਸੰਬਰ:
ਪੰਜਾਬ ਵਿੱਚ ਜਲਦੀ ਹੀ ਬਿਜਲੀ ਦੀਆਂ ਦਰਾਂ 10 ਫੀਸਦੀ ਤੱਕ ਵਧ ਸਕਦੀਆਂ ਹਨ। ਪਾਵਰਕਾਮ ਨੇ ਇਸ ਸੰਬੰਧ ਵਿੱਚ ਪੰਜਾਬ ਸਟੇਟ ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨ (PSERC) ਨੂੰ ਪ੍ਰਸਤਾਵ ਭੇਜਿਆ ਹੈ। ਕਮਿਸ਼ਨ ਨੂੰ ਭੇਜੀ ਆਪਣੀ ਐਨੂਅਲ ਰੈਵੇਨਿਊ ਰਿਕੁਾਇਰਮੈਂਟ (ARR) ਰਿਪੋਰਟ ਵਿੱਚ ਪਾਵਰਕਾਮ ਨੇ ₹5091 ਕਰੋੜ ਦੇ ਕੁੱਲ ਆਮਦਨੀ ਘਾਟੇ ਦਾ ਜ਼ਿਕਰ ਕਰਦੇ ਹੋਏ ਇਸ ਨੂੰ ਪੂਰਾ ਕਰਨ ਲਈ ਬਿਜਲੀ ਦੀਆਂ ਦਰਾਂ ਵਿੱਚ ਵਾਧਾ ਜ਼ਰੂਰੀ ਦੱਸਿਆ ਹੈ।
ਇਸ ਵਾਧੇ ਨਾਲ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਹਾਲਾਂਕਿ, ਪਾਵਰਕਾਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ 2010 ਵਿੱਚ ਪਾਵਰਕਾਮ ਦੇ ਬਣਨ ਤੋਂ ਲੈ ਕੇ ਪਿਛਲੇ 16 ਸਾਲਾਂ ਵਿੱਚ ਇਹ ਪ੍ਰਸਤਾਵਿਤ ਵਾਧਾ ਸਭ ਤੋਂ ਘੱਟ ਹੈ।
ਪਾਵਰਕਾਮ ਦੀ ARR ਰਿਪੋਰਟ ਦੇ ਅਨੁਸਾਰ, ਕਾਰਪੋਰੇਸ਼ਨ ਨੂੰ ਪਿਛਲੇ ਕੁਝ ਸਾਲਾਂ ਵਿੱਚ ₹5091 ਕਰੋੜ ਦਾ ਆਮਦਨੀ ਘਾਟਾ ਹੋਇਆ ਹੈ। ਵਿੱਤੀ ਵਰ੍ਹੇ 2023-24 ਵਿੱਚ ਪਾਵਰਕਾਮ ਨੂੰ ₹44822.19 ਕਰੋੜ ਦੀ ਆਮਦਨੀ ਦੀ ਲੋੜ ਸੀ, ਪਰ ਸਾਰੇ ਸਰੋਤਾਂ ਤੋਂ ਸਿਰਫ਼ ₹42293.42 ਕਰੋੜ ਦੀ ਹੀ ਆਮਦਨੀ ਹੋਈ, ਜਿਸ ਨਾਲ ₹2528.77 ਕਰੋੜ ਦਾ ਘਾਟਾ ਹੋਇਆ। ਇਸ ਤੋਂ ਪਹਿਲਾਂ ਵੀ ਪਾਵਰਕਾਮ ਨੂੰ ₹4072.27 ਕਰੋੜ ਦਾ ਆਮਦਨੀ ਘਾਟਾ ਹੋਇਆ ਸੀ।