ਮੁੰਬਈ, 9 ਮਈ
ਪੰਜਾਬੀ ਅਦਾਕਾਰ ਅਤੇ ਫ਼ਨਕਾਰ ਐਮੀ ਵਿਰਕ ਤੇ ਅਦਾਕਾਰਾ ਸੋਨਮ ਬਾਜਵਾ ਦੀ ਆਉਣ ਵਾਲੀ ਫਿਲਮ ‘ਕੁੜੀ ਹਰਿਆਣੇ ਵੱਲ ਦੀ’ ਅਗਲੇ ਮਹੀਨੇ 14 ਜੂਨ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਦਾ ਦੂਜਾ ਨਾਮ ‘ਛੋਰੀ ਹਰਿਆਣੇ ਆਲੀ’ ਹੈ। ਐਮੀ ਨੇ ਇੰਸਟਾਗ੍ਰਾਮ ’ਤੇ ਫਿਲਮ ਦਾ ਪੋਸਟਰ ਸਾਂਝਾ ਕੀਤਾ ਜਿਸ ਵਿੱਚ ਹਲ਼ ’ਤੇ ਖੜ੍ਹੇ ‘ਜੱਟ’ ਐਮੀ ਵਿਰਕ ਨੂੰ ‘ਜਾਟਨੀ’ ਸੋਨਮ ਖਿੱਚਦੀ ਨਜ਼ਰ ਆ ਰਹੀ ਹੈ। ਉਸ ਨੇ ਆਖਿਆ, ‘‘ਜੱਟ ਅਤੇ ਜਾਟਨੀ… ਮੈਂ ਤੇਰੇ ਨਾਲ ਨਹੀਂ, ਤੇਰੇ ਲਈ ਲੜਨਾ ਚਾਹੁੰਦਾ।’’ ਸੋਨਮ ਨੇ ਵੀ ਇਹੀ ਪੋਸਟਰ ਸਾਂਝਾ ਕਰਦਿਆਂ ਆਖਿਆ, ‘‘ਮੈਂ ਥਾਰੇ ਸੇ ਨਹੀਂ, ਥਾਰੇ ਲੀਏ ਲੜਨਾ ਚਾਹੂੰ।’’