ਚੰਡੀਗੜ੍ਹ, 26 ਅਕਤੂਬਰ
ਪਾਰਟ ਟਾਈਮ ਨੌਕਰੀ ਦਿਵਾਉਣ ਦੇ ਨਾਂ ‘ਤੇ ਇਕ ਵਿਅਕਤੀ ਨੇ 4.14 ਲੱਖ ਰੁਪਏ ਠੱਗ ਲਏ। ਸੈਕਟਰ-31 ਥਾਣੇ ਦੀ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਨਅਤੀ ਖੇਤਰ ਦੇ ਵਸਨੀਕ ਰਾਜੇਸ਼ ਤੋਮਰ ਨੇ ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਆਕਾਸ਼ ਜੈਨ ਨਾਮਕ ਵਿਅਕਤੀ ਨੇ ਉਸ ਨੂੰ ਪਾਰਟ ਟਾਈਮ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਇਸ ਦੇ ਲਈ ਉਸ ਨੇ 4.14 ਲੱਖ ਰੁਪਏ ਲਏ। ਉਸ ਨੇ ਨਾ ਤਾਂ ਨੌਕਰੀ ਦਿੱਤੀ ਅਤੇ ਨਾ ਹੀ ਪੈਸੇ ਵਾਪਸ ਕੀਤੇ।