ਮਨੀਮਾਜਰਾ 3 ਮਈ
ਮਨੀਮਾਜਰਾ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਐਸ.ਐਸ.ਪਰਵਾਨਾ, ਸਲਾਹਕਾਰ ਪ੍ਰਦੀਪ ਬਾਗੜਾ, ਰਵਿਕਾਂਤ ਵਿਆਸ, ਮੀਤ ਪ੍ਰਧਾਨ ਸੁਭਾਸ਼ ਧੀਮਾਨ, ਰਾਮਭਾਜ ਸ਼ਰਮਾ, ਜਨਰਲ ਸਕੱਤਰ ਰਾਜ ਕੁਮਾਰ ਸੈਣੀ, ਅੰਕਿਤ ਅਰੋੜਾ, ਸਕੱਤਰ ਜੁਲੇ ਲਾਲ, ਰਾਜੀਵ ਕੁਮਾਰ, ਮਨੀਸ਼ ਕੁਮਾਰ, ਰਾਮਕ੍ਰਿਸ਼ਨ ਵਰਮਾ ਆਦਿ ਨੇ ਇੰਸਪੈਕਟਰ ਦਵਿੰਦਰ ਰੋਹਿਲਾ ਨੂੰ ਸਨਮਾਨਿਤ ਕਰਦੇ ਹੋਏ ਕਿਹਾ ਕਿ ਮਨੀਮਾਜਰਾ ਦੀ ਸਫ਼ਾਈ ਵਿਵਸਥਾ ਵਿੱਚ ਪਹਿਲਾ ਦੇ ਮੁਕਾਬਲੇ ਕਾਫੀ ਸੁਧਾਰ ਆਇਆ ਹੈ। ਜਿਸ ਦਾ ਸਾਰਾ ਕ੍ਰੈਡਿਟ ਇੰਸਪੈਕਟਰ ਦਵਿੰਦਰ ਰੋਹਿਲਾ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇੰਸਪੈਕਟਰ ਦਵਿੰਦਰ ਰੋਹਿਲਾ ਆਪਣੇ ਕੰਮ ਪ੍ਰਤੀ ਪੂਰੀ ਤਰ੍ਹਾਂ ਨਿਸ਼ਠਾਵਾਨ ਹਨ। ਉਹ ਸਵੇਰੇ 6 ਵਜੇ ਤੋਂ ਲੈ ਕੇ ਅੱਧੀ ਰਾਤ 12 ਵਜੇ ਤੱਕ ਕੰਮ ਕਰਦੇ ਹਨ। ਉਹ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਦੀ ਸਫ਼ਾਈ ਤੋਂ ਇਲਾਵਾ ਘਰਾਂ ਵਿੱਚੋਂ ਗਿੱਲਾ ਅਤੇ ਸੁੱਕਾ ਕੂੜਾ ਇਕੱਠਾ ਕਰਨ ਵੱਲ ਵੀ ਪੂਰਾ ਧਿਆਨ ਦਿੰਦੇ ਹਨ। ਇਸ ਦੇ ਲਈ ਉਹ ਸਕੂਲਾਂ ਅਤੇ ਹੋਰ ਥਾਵਾਂ ‘ਤੇ ਜਾ ਕੇ ਲੋਕਾਂ ਨੂੰ ਜਾਗਰੂਕ ਵੀ ਕਰਦੇ ਹਨ।
ਇਸ ਤੋਂ ਇਲਾਵਾ ਉਨ੍ਹਾਂ ਵਲੋਂ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਨੂੰ ਪੋਲੀਥੀਨ ਦੀ ਵਰਤੋਂ ਨਾ ਕਰਨ ਲਈ ਜਾਗਰੂਕ ਕੀਤਾ ਗਿਆ। ਇੰਸਪੈਕਟਰ ਦਵਿੰਦਰ ਰੋਹਿਲਾ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਹ ਸ਼ਹਿਰ ਸਾਡਾ ਆਪਣਾ ਹੈ। ਇਸ ਨੂੰ ਸਾਫ਼ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ।