ਪੰਜਾਬ, 17 ਅਕਤੂਬਰ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਦੀਵਾਲੀ ਮੌਕੇ ਪੰਜਾਬ ਰਾਜ ਸਹਿਕਾਰੀ ਬੈਂਕ ਦੇ ਗਾਹਕਾਂ ਲਈ ਵੱਡੀ ਸਹੂਲਤ ਦਾ ਐਲਾਨ ਕੀਤਾ ਹੈ। 15 ਅਕਤੂਬਰ ਤੋਂ 15 ਨਵੰਬਰ 2024 ਤੱਕ, ਬੈਂਕ ਵੱਡੇ ਕਰਜ਼ਿਆਂ, ਜਿਵੇਂ ਕਿ ਪਰਸਨਲ, ਕੰਜਿਊਮਰ, ਅਤੇ ਵਾਹਨ ਲੋਨ ‘ਤੇ ਕੋਈ ਪ੍ਰੋਸੈਸਿੰਗ ਫੀਸ ਨਹੀਂ ਲਵੇਗਾ। ਮਾਨ ਨੇ ਕਿਹਾ ਕਿ ਇਸ ਪੇਸ਼ਕਸ਼ ਦਾ ਮਕਸਦ ਬੈਂਕ ਦੇ ਗਾਹਕਾਂ ਨੂੰ ਤਿਉਹਾਰਾਂ ਦਾ ਖ਼ੁਸ਼ੀ-ਭਰਿਆ ਜਸ਼ਨ ਮਨਾਉਣ ਵਿੱਚ ਸਹਾਇਕ ਹੋਣਾ ਹੈ।