ਨਵੀਂ ਦਿੱਲੀ, 21 ਅਕਤੂਬਰ
ਭਾਰਤ ਅਤੇ ਚੀਨ ਵਿਚਾਲੇ LAC ‘ਤੇ ਗਸ਼ਤ ਨੂੰ ਲੈ ਕੇ ਨਵਾਂ ਸਮਝੌਤਾ ਹੋਇਆ ਹੈ। ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਇਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ।
ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਦੁਵੱਲੀ ਗੱਲਬਾਤ ਦੇ ਸਵਾਲ ‘ਤੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ, ਪਿਛਲੇ ਕਈ ਹਫਤਿਆਂ ਤੋਂ ਭਾਰਤ ਅਤੇ ਚੀਨ ਵਿਚਾਲੇ ਕੂਟਨੀਤਕ ਅਤੇ ਫੌਜੀ ਗੱਲਬਾਤ ਹੋ ਰਹੀ ਹੈ।
ਉਨ੍ਹਾਂ ਕਿਹਾ, ਐਲਏਸੀ ਮੁੱਦਿਆਂ ‘ਤੇ ਚੀਨ ਨਾਲ ਸਾਡਾ ਸਮਝੌਤਾ ਹੋਇਆ ਹੈ। ਫੌਜਾਂ ਦੀ ਵਾਪਸੀ ਅਤੇ ਸਥਿਤੀ ਦੇ ਹੱਲ ਲਈ ਗਸ਼ਤ ਦੇ ਪ੍ਰਬੰਧ ਕੀਤੇ ਗਏ ਹਨ। ਦੁਵੱਲੇ ਮੁੱਦੇ ‘ਤੇ, ਅਸੀਂ ਅਜੇ ਵੀ ਸਮੇਂ ਅਤੇ ਵਚਨਬੱਧਤਾ ਦੇ ਅਨੁਸਾਰ ਕੰਮ ਕਰ ਰਹੇ ਹਾਂ।