ਹਰਿਆਣਾ ‘ਚ ਭਾਜਪਾ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਨਾਇਬ ਸਿੰਘ ਸੈਣੀ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਦਿੱਲੀ ਪਹੁੰਚੇ। ਸੂਤਰਾਂ ਨੇ ਕਿਹਾ ਕਿ ਸੈਣੀ ਆਪਣੇ ਮੰਤਰੀ ਮੰਡਲ ਨੂੰ ਅੰਤਿਮ ਰੂਪ ਦੇਣ ਲਈ ਪ੍ਰਧਾਨ ਮੰਤਰੀ ਨਾਲ ਸਲਾਹ-ਮਸ਼ਵਰਾ ਕਰ ਸਕਦੇ ਹਨ । ਭਾਜਪਾ ਨੇ 48 ਸੀਟਾਂ ਦੇ ਨਾਲ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ, ਜੋ ਕਿ ਕਾਂਗਰਸ ਨਾਲੋਂ 11 ਵੱਧ ਹੈ, ਜਦੋਂ ਕਿ ਜੇਜੇਪੀ ਅਤੇ ਆਪ ਵਰਗੀਆਂ ਪਾਰਟੀਆਂ ਦਾ ਸਫਾਇਆ ਹੋਇਆ ਹੈ ਅਤੇ ਇਨੈਲੋ ਨੂੰ ਸਿਰਫ ਦੋ ਸੀਟਾਂ ਮਿਲੀਆਂ ਹਨ। ਭਾਜਪਾ ਲਗਾਤਾਰ ਤੀਜੀ ਵਾਰ ਹਰਿਆਣਾ ਵਿੱਚ ਸਰਕਾਰ ਬਣਾਏਗੀ। ਪ੍ਰਧਾਨ ਮੰਤਰੀ ਮੋਦੀ ਦੀ ਜਿੱਤ ਦੀ ਤਾਰੀਫ ਕਰਦਿਆਂ ਸੈਣੀ ਨੂੰ ਕਿਹਾ ਕਿ ਸਾਰੇ ਭਾਈਚਾਰਿਆਂ ਨੇ ਚੰਗੇ ਸ਼ਾਸਨ ਕਾਰਨ ਭਾਜਪਾ ਨੂੰ ਵੋਟ ਦਿੱਤੀ।