ਪੰਜਾਬ 21 ਦਸੰਬਰ:
ਮੀਡੀਆ ਵਿੱਚ ਮਿਉਂਸਿਪਲ ਚੋਣਾਂ ਦੌਰਾਨ ਅਜਨਾਲਾ ਵਿਚ ਵਾਪਰੀ ਫਾਇਰਿੰਗ ਦੀ ਘਟਨਾ ‘ ਤੇ ਅਮ੍ਰਿਤਸਰ ਦੇ ਡੀ. ਸੀ. ਸਾਕਸ਼ੀ ਸ਼ਾਯਨੇ ਨੇ ਬਿਆਨ ਜਾਰੀ ਕਰਕੇ ਅਜਿਹੀ ਕਿਸੇ ਵੀ ਘਟਨਾ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਨਾਲਾ ਵਿਚ ਅਜਿਹੀ ਕੋਈ ਘਟਨਾ ਨਹੀ ਵਾਪਰੀ ਹੈ। ਚੋਣਾਂ ਸ਼ਾਂਤਮਈ ਢੰਗ ਨਾਲ ਚੱਲ ਰਹੀਆਂ ਹਨ।