ਪੰਜਾਬ, ਅਪ੍ਰੈਲ 27
ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਲਈ ਬਹੁਤ ਕੰਮ ਕੀਤਾ ਹੈ। ਨੱਡਾ ਨੇ ਕਿਹਾ ਕਿ ਬਹੁਤ ਸਾਰੇ ਲੋਕ ਇਹ ਨਹੀਂ ਜਾਣਦੇ ਹਨ, ਪਰ ਪੀਐਮ ਮੋਦੀ ਲੰਬੇ ਸਮੇਂ ਤੋਂ ਪੰਜਾਬ ਦੇ ਇੰਚਾਰਜ ਸਨ। ਉਹ ਸੂਬੇ ਦੇ ਹਰ ਸ਼ਹਿਰ ਅਤੇ ਹਰ ਜ਼ਿਲ੍ਹੇ ਵਿੱਚ ਰਹੇ ਹਨ।
ਨੱਡਾ ਨੇ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਕਹਿੰਦੇ ਆ ਰਹੇ ਹਾਂ ਕਿ ਹਰਿਮੰਦਰ ਸਾਹਿਬ ਲਈ ਐਫ.ਸੀ.ਆਰ.ਏ. ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ ਕਿਉਂਕਿ ਦੁਨੀਆ ਭਰ ਦੇ ਬਹੁਤ ਸਾਰੇ ਲੋਕ ਪੈਸੇ ਦਾਨ ਕਰਨਾ ਚਾਹੁੰਦੇ ਹਨ ਪਰ ਅਜਿਹਾ ਕਦੇ ਨਹੀਂ ਹੋਇਆ। ਪਿਛਲੇ ਪ੍ਰਧਾਨ ਮੰਤਰੀ ਸਿੱਖ ਕੌਮ ਲਈ ਉਹ ਕੰਮ ਨਹੀਂ ਕਰ ਸਕੇ ਜੋ ਨਰਿੰਦਰ ਮੋਦੀ ਨੇ ਕੀਤਾ ਅਤੇ ਹੁਣ ਦੁਨੀਆਂ ਭਰ ਦੇ ਲੋਕ ਹਰਿਮੰਦਰ ਸਾਹਿਬ ਲਈ ਦਾਨ ਦੇ ਸਕਦੇ ਹਨ। ਜਦੋਂ ਗੁਰਦੁਆਰਿਆਂ ਵਿੱਚ ਵਰਤਾਏ ਜਾਣ ਵਾਲੇ ਲੰਗਰ ‘ਤੇ ਜੀਐਸਟੀ ਲਗਾਉਣ ਦੀ ਗੱਲ ਆਈ ਤਾਂ ਸਾਡੀ ਸਰਕਾਰ ਨੇ ਫੈਸਲਾ ਕੀਤਾ ਕਿ ਅਸੀਂ ਜੀਐਸਟੀ ਅਦਾ ਕਰਾਂਗੇ ਪਰ ਲੰਗਰ ਟੈਕਸ ਮੁਕਤ ਹੋਵੇਗਾ।