ਨਿਰੰਕਾਰੀ ਸੰਤ ਸਮਾਗਮ ਦੀਆਂ ਤਿਆਰੀਆਂ

Satsang

ਚੰਡੀਗੜ੍ਹ/ਪੰਚਕੂਲਾ/ਮੋਹਾਲੀ, 11 ਨਵੰਬਰ, 2024: ਸੰਸਕ੍ਰਿਤਕ ਅਤੇ ਆਧਿਆਤਮਿਕ ਰਸ ਦੇ ਦਿਵ੍ਯ ਰੂਪ – 77ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਦਾ ਸ਼ਾਨਦਾਰ ਆਯੋਜਨ 16 ਤੋਂ 18 ਨਵੰਬਰ ਤੱਕ ਸੰਤ ਨਿਰੰਕਾਰੀ ਆਧਿਆਤਮਿਕ ਸਥਲ, ਸਮਾਲਖਾ (ਹਰਿਆਣਾ) ਵਿਚ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਆਦਰਣੀਯ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੀ ਪਾਵਨ ਛਤ੍ਰਛਾਇਆ ਹੇਠ ਹੋਣ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਆਖਰੀ ਪੜਾਅ ‘ਚ ਹਨ। ਨਿਸ਼ਚਿਤ ਤੌਰ ‘ਤੇ ਇਸ ਦਿਵ੍ਯ ਸੰਤ ਸਮਾਗਮ ਵਿਚ ਸਾਰੇ ਸੰਤਾਂ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਿਆਨ, ਪ੍ਰੇਮ ਅਤੇ ਭਗਤੀ ਦਾ ਅਨੂਠਾ ਮਿੱਲਣ ਪ੍ਰਗਟ ਹੋਵੇਗਾ।

ਯਾਦ ਰਹੇ ਕਿ ਦੁਨੀਆ ਭਰ ਦੇ ਸਾਰੇ ਸ਼ਰਧਾਲੂ ਇਸ ਭਗਤੀ ਮਹੌਤਸਵ ਦੀ ਉਤਸੁਕਤਾ ਨਾਲ ਉਡੀਕ ਕਰਦੇ ਹਨ, ਜਿਸ ਵਿਚ ਵੱਖ-ਵੱਖ ਸੱਭਿਆਚਾਰਾਂ ਅਤੇ ਸੰਸਕ੍ਰਿਤੀਆਂ ਦਾ ਅਦਭੁੱਤ ਮਿਸ਼ਰਣ ਰੰਗ-ਬਿਰੰਗੀ ਛਟਾ ਰਾਹੀਂ ਇੱਕਤਾ ਦਾ ਅਨੂਠਾ ਚਿੱਤਰ ਪੇਸ਼ ਕਰਦਾ ਹੈ, ਅਤੇ ਵਿਸ਼ਵ-ਭਾਈਚਾਰੇ ਦੀ ਮਜ਼ਬੂਤ ਭਾਵਨਾ ਨੂੰ ਦਰਸਾਉਂਦਾ ਹੈ। ਦਿਵ੍ਯਤਾ ਦੇ ਇਸ ਅਨੂਠੇ ਪ੍ਰੋਗਰਾਮ ਵਿਚ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਹੋ ਕੇ ਸਤਿਗੁਰੂ ਦੇ ਦਿਵ੍ਯ ਦਰਸ਼ਨ ਅਤੇ ਅਮੂਲਯ ਪ੍ਰਵਚਨ ਦਾ ਲਾਭ ਲੈਣਗੇ।

ਇਸ ਪਾਵਨ ਮੌਕੇ ਦੀਆਂ ਤਿਆਰੀਆਂ ਸ਼ਰਧਾਲੂਆਂ ਦੁਆਰਾ ਪੂਰੇ ਸਮਰਪਣ ਅਤੇ ਚੋਣਸੀ ਨਾਲ ਕੀਤੀਆਂ ਜਾ ਰਹੀਆਂ ਹਨ। ਸਮਾਗਮ ਪੰਡਾਲ ਨੂੰ ਵਿਸ਼ਾਲ ਰੂਪ ਨਾਲ ਸਜਾਇਆ ਗਿਆ ਹੈ, ਜਿਸ ਵਿਚ ਸਾਰੇ ਭਗਤਾਂ ਲਈ ਬੈਠਣ ਦੀ ਵਧੀਆ ਵਿਵਸਥਾ ਕੀਤੀ ਗਈ ਹੈ। ਸਾਰੇ ਸਮਾਗਮ ਪ੍ਰੇਮਿਸ ਵਿੱਚ ਵੱਡੇ-ਵੱਡੇ ਐਲ.ਈ.ਡੀ. ਸਕਰੀਨਾਂ ਦੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਮੰਚ ‘ਤੇ ਹੋ ਰਹੇ ਹਰ ਪ੍ਰੋਗਰਾਮ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਹਾਜ਼ਰ ਦਰਸ਼ਕ ਸਪੱਸ਼ਟ ਤੌਰ ‘ਤੇ ਦੇਖ ਸਕਣ।

ਸਮਾਗਮ ਦੀਆਂ ਤਿਆਰੀਆਂ ਵਿੱਚ ਹਰ ਸਾਲ ਦੇ ਸ਼ਾਨਦਾਰ ਗੇਟ ਦਾ ਨਿਰਮਾਣ ਮੁੰਬਈ ਦੀ ਗੋਪੀ ਐਂਡ ਪਾਰਟੀ ਦੀ ਟੀਮ ਦੁਆਰਾ ਕੀਤਾ ਜਾਂਦਾ ਹੈ, ਜੋ ਉਨ੍ਹਾਂ ਦੀ ਕਲਾ ਅਤੇ ਸਮਰਪਣ ਨੂੰ ਪ੍ਰਗਟ ਕਰਦਾ ਹੈ। ਇਸ ਦਿਲਕਸ਼ ਸਰੂਪ ਨੂੰ ਵੇਖ ਕੇ ਹਜ਼ਾਰਾਂ ਸ਼ਰਧਾਲੂ ਪ੍ਰਫੁੱਲਤ ਮਹਿਸੂਸ ਕਰਦੇ ਹਨ।

ਸਾਰੇ ਸਮਾਗਮ ਪ੍ਰੇਮਿਸ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਗਿਆ ਹੈ – ਏ, ਬੀ, ਸੀ ਅਤੇ ਡੀ ਗਰਾਊਂਡਾਂ ਵਿੱਚ। ਜਿਸ ਵਿਚ ‘ਏ’ ਹਿੱਸੇ ਵਿੱਚ ਮੁੱਖ ਸਤਸੰਗ ਸਥਾਨ, ਨਿਰੰਕਾਰੀ ਪ੍ਰਦਰਸ਼ਨੀ, ਅਤੇ ਸੰਤ ਨਿਰੰਕਾਰੀ ਮੰਡਲ ਦੇ ਪ੍ਰਬੰਧਕੀ ਦਫ਼ਤਰਾਂ, ਪ੍ਰਕਾਸ਼ਨ, ਕੈਂਟੀਨ, ਸੇਵਾਦਲ ਰੈਲੀ ਸਥਾਨ ਅਤੇ ਪਾਰਕਿੰਗ ਆਦਿ ਸਥਿਤ ਹਨ। ਹੋਰ ਤਿੰਨ ਹਿੱਸਿਆਂ ਵਿੱਚ ਸ਼ਰਧਾਲੂਆਂ ਲਈ ਰਿਹਾਇਸ਼ੀ ਟੈਂਟ ਦੀ ਵਿਵਸਥਾ ਕੀਤੀ ਗਈ ਹੈ, ਜਿਸ ਵਿਚ ਪਾਣੀ, ਬਿਜਲੀ, ਸੀਵਰੇਜ ਆਦਿ ਜਿਹੀਆਂ ਮੁੱਢਲੀਆਂ ਸਹੂਲਤਾਂ ਉਪਲਬਧ ਹਨ। ਸਮਾਗਮ ਵਿੱਚ ਸਫਾਈ ਨੂੰ ਵੀ ਖਾਸ ਧਿਆਨ ਨਾਲ ਰੱਖਿਆ ਜਾ ਰਿਹਾ ਹੈ। ਲੰਗਰ ਦੀਆਂ ਬਰਕਰਾਰਤਾ ਅਤੇ ਵੰਡ ਦਾ ਵੀ ਉਚਿਤ ਪ੍ਰਬੰਧ ਕੀਤਾ ਗਿਆ ਹੈ, ਜਿਸ ਵਿਚ ਨਿਰੰਕਾਰੀ ਸੇਵਾਦਲ ਦਿਨ-ਰਾਤ ਸੇਵਾ ਕਰਦੇ ਹਨ।

ਨਿਰੰਕਾਰੀ ਮਿਸ਼ਨ ਦੇ ਸਕੱਤਰ ਸ਼੍ਰੀ ਜੋਗਿੰਦਰ ਸੁਖੀਜਾ ਨੇ ਦੱਸਿਆ ਕਿ ਸਾਰੇ ਪ੍ਰਬੰਧ ਸਤਿਗੁਰੂ ਦੇ ਆਸ਼ੀਰਵਾਦ ਨਾਲ ਕੀਤੇ ਜਾ ਰਹੇ ਹਨ ਕਿਉਂਕਿ ਸਤਿਗੁਰੂ ਮਾਤਾ ਜੀ ਹਮੇਸ਼ਾਂ ਇੰਝ ਚਾਹੁੰਦੇ ਹਨ ਕਿ ਸਮਾਗਮ ਵਿੱਚ ਆਉਣ ਵਾਲੇ ਹਰ ਸ਼ਰਧਾਲੂ ਨੂੰ ਕੋਈ ਅਸੁਵਿਧਾ ਨਾਹ ਹੋਵੇ। ਨਿਸ਼ਚਿਤ ਤੌਰ ‘ਤੇ ਸਤਿਗੁਰੂ ਦੀਆਂ ਦਿਵ੍ਯ ਸਿੱਖਿਆਵਾਂ ਦਾ ਇਹ ਸੁੰਦਰ ਪ੍ਰਤਿ ਫਲ ਹੈ ਕਿ ਇਸ ਪਵਿੱਤਰ ਸੰਤ ਸਮਾਗਮ ਵਿੱਚ ਹਰ ਕੋਨੇ ਵਿੱਚ ਕੇਵਲ ਪ੍ਰੇਮ, ਸਦਭਾਵਨਾ ਅਤੇ ਇਕੱਤਾ ਦਾ ਸਨੇਹ ਪ੍ਰਗਟ ਹੋ ਰਿਹਾ ਹੈ। ਮਨੁੱਖਤਾ ਦੇ ਇਸ ਮਹਾਨ ਸਮਾਗਮ ਵਿੱਚ ਸਾਰੇ ਭਰਾ ਅਤੇ ਭੈਣਾਂ ਨੂੰ ਸਵਾਗਤ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

About Upfront News

ਅੱਪਫਰੰਟ ਨਿਊਜ਼ ਵਿੱਚ ਤੁਹਾਡਾ ਸੁਆਗਤ ਹੈ, ਖਬਰਾਂ, ਸੂਝ-ਬੂਝ ਅਤੇ ਵਿਸ਼ਲੇਸ਼ਣ ਲਈ ਤੁਹਾਡਾ ਭਰੋਸੇਯੋਗ ਸਰੋਤ। ਸਾਡੇ ਅੰਗਰੇਜ਼ੀ ਮੈਗਜ਼ੀਨ ਦੀ ਵਿਰਾਸਤ ਤੋਂ ਪੈਦਾ ਹੋਏ, ਅਸੀਂ ਇੱਕ ਗਤੀਸ਼ੀਲ ਵੈਬ ਪੋਰਟਲ ਵਿੱਚ ਵਿਕਸਤ ਹੋਏ ਹਾਂ, ਜੋ ਸਾਡੇ ਪਾਠਕਾਂ ਨੂੰ ਸਮੇਂ ਸਿਰ, ਸਹੀ ਅਤੇ ਦਿਲਚਸਪ ਸਮੱਗਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ।

Contact Us

Address: Upfront News Scf 19/6 Sector 27 C Chandigarh

Phone Number: +91-9417839667

Email Address: info@upfront.news

For Advertisements

ਆਕਰਸ਼ਕ ਵਿਜ਼ੁਅਲਸ ਅਤੇ ਪ੍ਰੇਰਕ ਸੰਦੇਸ਼ਾਂ ਨਾਲ ਆਪਣੇ ਦਰਸ਼ਕਾਂ ਨੂੰ ਮੋਹਿਤ ਕਰੋ। ਸਾਡੇ ਇਸ਼ਤਿਹਾਰ ਇੱਕ ਸਥਾਈ ਪ੍ਰਭਾਵ ਛੱਡ ਕੇ ਰੁਝੇਵਿਆਂ ਨੂੰ ਵਧਾਉਂਦੇ ਹਨ। ਆਪਣੇ ਟੀਚੇ ਦੀ ਮਾਰਕੀਟ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚੋ ਅਤੇ ਅੱਜ ਆਪਣੀ ਬ੍ਰਾਂਡ ਦੀ ਮੌਜੂਦਗੀ ਨੂੰ ਵਧਾਓ।