ਮਨੀਮਾਜਰਾ, 3 ਮਈ
ਚੰਡੀਗੜ੍ਹ ਤੋ ਭਾਜਪਾ ਉਮੀਦਵਾਰ ਸੰਜੇ ਟੰਡਨ ਨੇ ਮਨੀਮਾਜਰਾ ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਤੋ 30 ਦਿਨਾਂ ਦਾ ਸਮਾਂ ਮੰਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਦੇ ਆਗੂ ਅਤੇ ਵਰਕਰ ਭਾਜਪਾ ਸਰਕਾਰ ਦੀਆਂ ਉਪਲੱਬਧੀਆਂ ਲੋਕਾਂ ਤਕ ਪਹੁੰਚਾ ਦੇਣ ਤਾਂ ਚੰਡੀਗੜ੍ਹ ਵਿਚ ਭਾਜਪਾ ਦੀ ਜਿੱਤ ਯਕੀਨੀ ਹੈ। ਇਸ ਦੌਰਾਨ ਭਾਜਪਾ ਆਗੂਆਂ ਨੇ ਪੂਰੀ ਤਨਦੇਹੀ ਨਾਲ ਭਾਜਪਾ ਦਾ ਪ੍ਰਚਾਰ ਕਰਨ ਅਤੇ ਭਾਜਪਾ ਦੀਆਂ ਲੋਕ ਪੱਖੀ ਨੀਤੀਆਂ ਘਰ – ਘਰ ਪਹੁੰਚਾਉਣ ਦਾ ਅਹਿਦ ਲਿਆ। ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਸੰਜੇ ਟੰਡਨ ਨੇ ਕਿਹਾ ਕਿ ਉਹ ਇਸ ਚੋਣ ਦੌਰਾਨ ਉਨ੍ਹਾਂ ਨੂੰ 30 ਦਿਨ ਦਾ ਸਮਾਂ ਦੇਣ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸੈਣੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਮਨੀਮਾਜਰਾ ਤੋਂ ਭਾਜਪਾ ਵਰਕਰ ਬਲਜੀਤ ਸਿੰਘ ਢਿੱਲੋਂ, ਜਗਤਾਰ ਸਿੰਘ ਜੱਗਾ ਸਰਬਜੀਤ ਸਿੰਘ ਸਰਵਣ, ਹਰਜੀਤ ਖਟੜਾ, ਗੁਲਸ਼ਨ ਅਚਾਰੀਆ, ਸਰਵਣ ਸਿੰਘ, ਵਿਨੋਦ ਅਗਰਵਾਲ ਅੰਕਿਤ ਅਰੋੜਾ, ਰਵਿੰਦਰ ਮਾਨ, ਪਵਨ ਸਿੰਗਲਾ, ਗੀਤਾ ਚੌਹਾਨ, ਮਹਿੰਦਰ ਪਾਲ ਗਰਬਾ, ਓਮਪ੍ਰਕਾਸ਼ ਬੁੱਧੀ ਰਾਜਾ, ਪ੍ਰਵੀਨ ਗੁਪਤਾ, ਨਿਤਿਨ ਕਪੂਰ, ਸੋਨੂੰ ਦਿਸਾਵਰ, ਰਾਜੀਵ ਢੀਂਗਰਾ, ਸਰਵਨ ਕੁਮਾਰ, ਸ਼ਾਂਤੀ ਵਰਮਾ, ਸੁਰੇਸ਼ ਸ਼ਰਮਾ, ਸ਼੍ਰੀਕਾਂਤ ਵਿਆਸ, ਨੀਰਜ ਸ਼ਰਮਾ, ਅਜ਼ੀਮ ਮੁਹੰਮਦ, ਵਿਜੇ ਮਹਿਰਾ, ਪਵਨ ਪੁਰੀ ਅਤੇ ਹੋਰ ਸੀਨੀਅਰ ਵਰਕਰ ਹਾਜ਼ਰ ਸਨ।