ਮੁੰਬਈ, 13 ਮਈ
ਅਦਾਕਾਰ ਸਨੀ ਦਿਓਲ ਨੇ ਆਪਣੇ ਛੋਟੇ ਪੁੱਤਰ ਰਾਜਵੀਰ ਦਿਓਲ ਲਈ ਉਸ ਦੇ ਜਨਮ ਦਿਨ ਮੌਕੇ ਇੱਕ ਵਿਸ਼ੇਸ਼ ਪੋਸਟ ਸਾਂਝੀ ਕੀਤੀ। ਫਿਲਮ ‘ਗਦਰ’ ਦੇ ਅਦਾਕਾਰ ਨੇ ਇਸ ਖਾਸ ਦਿਨ ਮੌਕੇ ਪ੍ਰਸ਼ੰਸਕਾਂ ਨਾਲ ਪਰਿਵਾਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਵਿੱਚ ਉਹ ਆਪਣੇ ਪਿਤਾ ਧਰਮਿੰਦਰ ਅਤੇ ਪੁੱਤਰ ਰਾਜਵੀਰ ਨਾਲ ਦਿਖਾਈ ਦੇ ਰਿਹਾ ਹੈ। ਪਹਿਲੀ ਤਸਵੀਰ ਵਿੱਚ ਸਨੀ ਦਿਓਲ ਆਪਣੇ ਪੁੱਤਰ ਰਾਜਵੀਰ ਨੂੰ ਜੱਫ਼ੀ ਪਾਉਂਦਾ ਦਿਖਾਈ ਦਿੰਦਾ ਹੈ। ਅਗਲੀ ਤਸਵੀਰ ਦਾਦੇ ਅਤੇ ਪੋਤੇ ਦੀ ਹੈ, ਜਿਸ ਵਿੱਚ ਧਰਮਿੰਦਰ ਤੇ ਰਾਜਵੀਰ ਤਸਵੀਰ ਖਿਚਵਾਉਣ ਲਈ ਕੈਮਰੇ ਵੱਲ ਪੋਜ਼ ਬਣਾ ਰਹੇ ਹਨ। ਤਸਵੀਰਾਂ ਸਾਂਝੀਆਂ ਕਰਦਿਆਂ ਸਨੀ ਦਿਓਲ ਨੇ ਲਿਖਿਆ, ‘‘ਜਨਮ ਦਿਨ ਮੁਬਾਰਕ ਮੇਰੇ ਪੁੱਤਰ। ਮੈਂ ਤੈਨੂੰ ਪਿਆਰ ਕਰਦਾ ਹਾਂ।’’ ਰਾਜਵੀਰ ਦੇ ਚਾਚੇ ਅਤੇ ਅਦਾਕਾਰ ਬੌਬੀ ਦਿਓਲ ਨੇ ਵੀ ਸੋਸ਼ਲ ਮੀਡੀਆ ’ਤੇ ਉਸ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਬੌਬੀ ਨੇ ਇੰਸਟਾਗ੍ਰਾਮ ’ਤੇ ਰਾਜਵੀਰ ਨਾਲ ਇੱਕ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਚਾਚਾ-ਭਤੀਜਾ ਕਾਲੇ ਰੰਗ ਦੇ ਕੱਪੜਿਆਂ ਵਿੱਚ ਸੈਲਫੀ ਲੈਂਦੇ ਦਿਖਾਈ ਦੇ ਰਹੇ ਹਨ। ਰਾਜਵੀਰ, ਸਨੀ ਦਿਓਲ ਦਾ ਛੋਟਾ ਪੁੱਤਰ ਹੈ। ਉਸ ਨੇ ਫਿਲਮ ਨਿਰਮਾਤਾ ਅਵਨੀਸ਼ ਬਰਜਾਤੀਆ ਦੀ ਪਹਿਲੀ ਫਿਲਮ ਰਾਹੀਂ ਅਦਾਕਾਰੀ ਦੀ ਦੁਨੀਆ ’ਚ ਕਦਮ ਰੱਖਿਆ ਹੈ। ਦੂਜੇ ਪਾਸੇ ਸਨੀ ਦਿਓਲ ਇਨ੍ਹੀਂ ਦਿਨੀਂ ‘ਲਾਹੌਰ 1947’ ਦੀ ਸ਼ੂਟਿੰਗ ਵਿੱਚ ਰੁੱਝਿਆ ਹੋਇਆ ਹੈ। -ਏਐੱਨਆਈ