ਮੈਲਬਰਨ 9 ਮਈ
ਆਸਟਰੇਲਿਆਈ ਪੁਲੀਸ ਨੇ ਭਾਰਤ ਦੇ 22 ਸਾਲਾ ਐੱਮਟੈੱਕ ਵਿਦਿਆਰਥੀ ਦੀ ਹੱਤਿਆ ਦੇ ਮਾਮਲੇ ਵਿਚ ਲੋੜੀਂਦੇ ਭਾਰਤੀ ਮੂਲ ਦੇ ਦੋ ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੋਵਾਂ ’ਤੇ ਹਰਿਆਣਾ ਦੇ ਕਰਨਾਲ ਵਾਸੀ ਨੌਜਵਾਨ ਨਵਜੀਤ ਸੰਧੂ ਦੀ ਚਾਕੂ ਮਾਰਕੇ ਹੱਤਿਆ ਕਰਨ ਦਾ ਦੋਸ਼ ਹੈ। ਮੁਲਜ਼ਮਾਂ ਅਭਿਜੀਤ ਏ (26) ਅਤੇ ਰੌਬਿਨ ਗਾਰਟਨ (27) ਨੂੰ ਮੰਗਲਵਾਰ ਨੂੰ ਨਿਊ ਸਾਊਥ ਵੇਲਜ਼ ਦੇ ਗੌਲਬਰਨ ਸ਼ਹਿਰ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਪੁਲੀਸ ਉਨ੍ਹਾਂ ਨੂੰ ਵਿਕਟੋਰੀਆ ਹਵਾਲੇ ਕਰਨ ਦੀ ਤਿਆਰੀ ਕਰ ਰਹੀ ਹੈ। ਇਹ ਦੋਵੇਂ ਵੀ ਹਰਿਆਣਾ ਨਾਲ ਸਬੰਧਤ ਹਨ। ਨੋਬਲ ਪਾਰਕ ਨਿਵਾਸੀ ਨਵਜੀਤ ਸੰਧੂ ਦੀ ਸ਼ਨਿਚਰਵਾਰ ਦੇਰ ਰਾਤ ਮੈਲਬਰਨ ਦੇ ਦੱਖਣ-ਪੂਰਬ ਦੇ ਓਰਮੰਡ ਵਿੱਚ ਘਰ ਵਿੱਚ ਹੱਤਿਆ ਕਰਨ ਤੋਂ ਬਾਅਦ ਦੋਵੇਂ ਭਰਾ ਫ਼ਰਾਰ ਸਨ। ਇਸ ਦੌਰਾਨ 30 ਸਾਲਾ ਵਿਅਕਤੀ ਵੀ ਜ਼ਖਮੀ ਹੋ ਗਿਆ।