ਅਨੁਪਮਾ’ ਫੇਮ ਐਕਟਰ ਰਿਤੂਰਾਜ ਸਿੰਘ ਦਾ ਦੇਹਾਂਤ, 59 ਸਾਲ ਦੀ ਉਮਰ ‘ਚ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ..
20 ਫਰਵਰੀ 2024 -ਮਨੋਰੰਜਨ ਦੀ ਦੁਨੀਆ ਤੋਂ ਬਹੁਤ ਹੀ ਦੁਖਦਾਈ ਅਤੇ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਮਸ਼ਹੂਰ ਟੀਵੀ ਐਕਟਰ ਰਿਤੂਰਾਜ ਸਿੰਘ ਦਾ ਦਿਹਾਂਤ ਹੋ ਗਿਆ ਹੈ। 59 ਸਾਲ ਦੀ ਉਮਰ ਵਿੱਚ ਇਹ ਅਦਾਕਾਰ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਿਆ ਹੈ। ਅਦਾਕਾਰ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਟੀਵੀ ਸ਼ੋਅਜ਼, ਵੈੱਬ ਸੀਰੀਜ਼ ਅਤੇ ਫਿਲਮਾਂ ਵਿੱਚ ਆਪਣੀ ਦਮਦਾਰ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ‘ਤੇ ਡੂੰਘੀ ਛਾਪ ਛੱਡਣ ਵਾਲੇ ਇਸ ਉੱਘੇ ਕਲਾਕਾਰ ਦੇ ਦੇਹਾਂਤ ਦੀ ਖਬਰ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਵੱਡਾ ਸਦਮਾ ਲੱਗਾ ਹੈ। ਪਰਿਵਾਰਕ ਮੈਂਬਰ ਵੀ ਸਦਮੇ ਵਿੱਚ ਹਨ।ਅਦਾਕਾਰ ਅਮਿਤ ਬਹਿਲ ਨੇ ਰਿਤੂਰਾਜ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਕਰੀਬ 12:30 ਵਜੇ ਰਿਤੂਰਾਜ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।