ਬਾਲੀਵੁੱਡ ਦੀ ਫਿਲਮ ‘ਦੰਗਲ’ ਅਭਿਨੇਤਰੀ ਸੁਹਾਨੀ ਭਟਨਾਗਰ ਦਾ 19 ਸਾਲਾਂ ‘ਚ ਹੋਇਆ ਦੇਹਾਂਤ
20 ਫਰਵਰੀ 2024-ਬਾਲੀਵੁੱਡ ਦੀ ਫਿਲਮ ‘ਦੰਗਲ’ ‘ਚ ਆਮਿਰ ਖਾਨ ਦੀ ਛੋਟੀ ਬੇਟੀ ਬਬੀਤਾ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਸੁਹਾਨੀ ਭਟਨਾਗਰ ਦਾ 19 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ ਹੈ। ਜੂਨੀਅਰ ਬਬੀਤਾ ਫੋਗਾਟ ਬਣਨ ਵਾਲੀ ਅਭਿਨੇਤਰੀ ਦਾ ਅਸਲੀ ਨਾਮ ਸੁਹਾਨੀ ਭਟਨਾਗਰ ਸੀ। ਉਹ ਕੁਝ ਸਮੇਂ ਤੋਂ ਬਿਮਾਰ ਸੀ ਅਤੇ ਲੰਬੇ ਸਮੇਂ ਤੋਂ ਹਸਪਤਾਲ ਵਿੱਚ ਭਰਤੀ ਸੀ।
ਕੁਝ ਸਮਾਂ ਪਹਿਲਾਂ ਹਰਿਆਣਾ ਦੇ ਫਰੀਦਾਬਾਦ ਦੇ ਸੈਕਟਰ-17 ਦੀ ਰਹਿਣ ਵਾਲੀ ਸੁਹਾਨੀ ਦਾ ਇਕ ਹਾਦਸੇ ਵਿਚ ਫਰੈਕਚਰ ਹੋ ਗਿਆ ਸੀ। ਉਦੋਂ ਤੋਂ ਉਹ ਦਿੱਲੀ ਦੇ ਏਮਜ਼ ਵਿੱਚ ਭਰਤੀ ਸੀ। ਇਲਾਜ ਦੌਰਾਨ ਦਿੱਤੀਆਂ ਗਈਆਂ ਦਵਾਈਆਂ ਨਾਲ ਸੁਹਾਨੀ ਦੇ ਸਰੀਰ ਨੇ ਪ੍ਰਤੀਕਿਰਿਆ (ਰੈਅਕਸ਼ਨ) ਕਰ ਗਈਆ ਅਤੇ ਉਸ ਦੇ ਸਰੀਰ ‘ਚ ਪਾਣੀ ਨਾਲ ਭਰਨ ਲੱਗਾ। ਸੁਹਾਨੀ ਦੀ ਸ਼ੁੱਕਰਵਾਰ ਸ਼ਾਮ ਨੂੰ ਦਿੱਲੀ ਏਮਜ਼ ‘ਚ ਇਲਾਜ ਦੌਰਾਨ ਮੌਤ ਹੋ ਗਈ।ਅੱਜ ਯਾਨੀ ਸ਼ਨੀਵਾਰ (17 ਫਰਵਰੀ) ਨੂੰ ਫਰੀਦਾਬਾਦ ਦੇ ਸੈਕਟਰ-15 ਸਥਿਤ ਅਜਰੌਂਦਾ ਸ਼ਮਸ਼ਾਨਘਾਟ ‘ਚ ਸੁਹਾਨੀ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।