ਚੰਡੀਗੜ੍ਹ। 20 ਦਸੰਬਰ 2024:
ਚਿਤਕਾਰਾ ਇੰਟਰਨੈਸ਼ਨਲ ਸਕੂਲ ਨੇ ਆਪਣੇ ਚੰਡੀਗੜ੍ਹ ਅਤੇ ਪੰਚਕੂਲਾ ਕੈਂਪਸ ਵਿੱਚ ਧੂਮ-ਧਾਮ ਨਾਲ ਸਲਾਨਾ ਸਮਾਗਮ ਮਨਾਇਆ। ਇਹਨਾਂ ਜਸ਼ਨਾਂ ਦਾ ਥੀਮ ਪੁਸ਼ਪ – ਇੱਕ ਫੁੱਲਾਂ ਦੀ ਕਹਾਣੀ ਸੀ।ਚੰਡੀਗੜ੍ਹ ਸਕੂਲ ਦਾ ਇਹ 13ਵਾਂ ਅਤੇ ਪੰਚਕੂਲਾ ਸਕੂਲ ਦਾ 4ਥਾ ਸਾਲਾਨਾ ਸਮਾਗਮ ਸੀ।ਇਹ ਸਮਾਗਮ ਫੁੱਲਾਂ ਦੀ ਸ਼ਾਨ ਨਾਲ ਭਰਿਆ ਹੋਇਆ ਸੀ ਜੋ ਵਿਦਿਆਰਥੀਆਂ ਦੇ ਵਿਕਾਸ, ਸੁੰਦਰਤਾ ਅਤੇ ਖਿੜਨ ਦੀ ਸਮਰੱਥਾ ਦਾ ਪ੍ਰਤੀਕ ਹੈ।
ਸਕੂਲ ਦੇ ਪੰਚਕੂਲਾ ਕੈਂਪਸ ਵਿੱਚ ਆਯੋਜਿਤ ਇੱਕ ਸ਼ਾਨਦਾਰ ਸਮਾਗਮ ਵਿੱਚ ਸ਼੍ਰੀ ਵਰੁਣ ਚੌਧਰੀ ਲੋਕ ਸਭਾ ਮੈਂਬਰ, ਸਤਪਾਲ ਕੌਸ਼ਿਕ, ਜ਼ਿਲ੍ਹਾ ਸਿੱਖਿਆ ਅਧਿਕਾਰੀ, ਪੰਚਕੂਲਾ, ਅਤੇ ਸ਼੍ਰੀ ਸ਼ੇਖਰ ਚੰਦਰਾ, ਖੇਤਰੀ ਅਧਿਕਾਰੀ, ਸੀਬੀਐਸਈ, ਪੰਚਕੂਲਾ ਹਾਜ਼ਰ ਸਨ।ਉਨ੍ਹਾਂ ਦੇ ਪ੍ਰੇਰਨਾਦਾਇਕ ਸ਼ਬਦਾਂ ਅਤੇ ਉਤਸ਼ਾਹ ਨੇ ਸਮਾਗਮ ਦੀ ਮਹੱਤਤਾ ਨੂੰ ਹੋਰ ਵਧਾ ਦਿੱਤਾ ਜਿਸ ਕਾਰਨ ਇਹ ਪ੍ਰੋਗਰਾਮ ਸਾਰੇ ਸਰੋਤਿਆਂ ਲਈ ਯਾਦਗਾਰੀ ਅਨੁਭਵ ਬਣ ਗਿਆ।
ਚੰਡੀਗੜ੍ਹ ਕੈਂਪਸ ਵਿਖੇ ਤਿੰਨ ਰੋਜ਼ਾ ਸਾਲਾਨਾ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਚੰਡੀਗੜ੍ਹ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਦੀ ਚੇਅਰਪਰਸਨ ਡਾ ਸ਼੍ਰੀਮਤੀ ਸ਼ਿਪਰਾ ਬਾਂਸਲ ਅਤੇ ਚੰਡੀਗੜ੍ਹ ਦੀ ਸਿੱਖਿਆ ਸਕੱਤਰ ਸ਼੍ਰੀਮਤੀ ਪ੍ਰੇਰਨਾ ਪੁਰੀ ਮੁੱਖ ਮਹਿਮਾਨ ਵਜੋਂ ਹਾਜ਼ਰ ਸਨ।ਆਪਣੇ ਵਿਚਾਰ-ਪ੍ਰੇਰਕ ਭਾਸ਼ਣਾਂ ਵਿੱਚ, ਉਨਾਂ ਨੇ ਬੱਚਿਆਂ ਦੇ ਵਿਕਾਸ ਵਿੱਚ ਨਵੀਨਤਾ ਅਤੇ ਸੰਪੂਰਨ ਸਿੱਖਿਆ ਦੀ ਲੋੜ ‘ਤੇ ਜ਼ੋਰ ਦਿੱਤਾ। ਚਿਤਕਾਰਾ ਐਜੂਕੇਸ਼ਨਲ ਟਰੱਸਟ ਦੀ ਦੂਰਅੰਦੇਸ਼ੀ ਲੀਡਰਸ਼ਿਪ ਇਸ ਸਮਾਗਮ ਦਾ ਇਕ ਮਜਬੂਤ ਨੀਂਹ ਪੱਥਰ ਸੀ।
ਇਸ ਮੌਕੇ ਚਿਤਕਾਰਾ ਯੂਨੀਵਰਸਿਟੀ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਚਾਂਸਲਰ ਡਾ: ਅਸ਼ੋਕ ਚਿਤਕਾਰਾ, ਚਿਤਕਾਰਾ ਯੂਨੀਵਰਸਿਟੀ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਪ੍ਰੋ ਚਾਂਸਲਰ ਡਾ: ਮਧੂ ਚਿਤਕਾਰਾ ਅਤੇ ਚਿਤਕਾਰਾ ਇੰਟਰਨੈਸ਼ਨਲ ਸਕੂਲਾਂ ਦੇ ਚੇਅਰਪਰਸਨ ਅਤੇ ਚਿਤਕਾਰਾ ਯੂਨੀਵਰਸਿਟੀ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਵਾਈਸ ਪ੍ਰਧਾਨ ਮੋਹਿਤ ਚਿਤਕਾਰਾ ਵੀ ਹਾਜ਼ਰ ਸਨ। ਉਨਾਂ ਦੀ ਅਣਮੁੱਲੀ ਅਗਵਾਈ, ਹੌਸਲਾ-ਅਫ਼ਜ਼ਾਈ ਦੇ ਸ਼ਬਦਾਂ ਅਤੇ ਸੰਪੂਰਨ ਸਿੱਖਿਆ ਪ੍ਰਤੀ ਦ੍ਰਿੜ ਵਚਨਬੱਧਤਾ ਨੇ ਸਰੋਤਿਆਂ ਨੂੰ ਡੂੰਘਾ ਪ੍ਰਭਾਵਤ ਕੀਤਾ ਅਤੇ ਵਿਦਿਆਰਥੀਆਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਚਿਤਕਾਰਾ ਇੰਟਰਨੈਸ਼ਨਲ ਸਕੂਲ ਦੇ ਦੋਵੇਂ ਕੈਂਪਸ ਵਿੱਚ ਰਚਨਾਤਮਕਤਾ ਅਤੇ ਕਲਾਤਮਕ ਸ਼ਾਨ ਦਾ ਪ੍ਰਦਰਸ਼ਨ ਅਤੇ ਅਦਭੁਤ ਨਜ਼ਾਰੇ ਦੇਖੇ ਗਏ ਜਿੱਥੇ ਵਿਦਿਆਰਥੀਆਂ ਨੇ ਫੁੱਲਾਂ ਦੇ ਆਧਾਰਿਤ ਡਿਜ਼ਾਈਨ ਬਣਾਏ ਅਤੇ ਮਨਮੋਹਕ ਪ੍ਰੋਗਰਾਮ ਪੇਸ਼ ਕੀਤੇ। ਇਸ ਮੌਕੇ ਚਿਤਕਾਰਾ ਇੰਟਰਨੈਸ਼ਨਲ ਸਕੂਲ ਦੇ ਡਾਇਰੈਕਟਰ ਡਾ: ਨਿਯਾਤੀ ਚਿਤਕਾਰਾ ਨੇ ਪਤਵੰਤਿਆਂ, ਮਾਪਿਆਂ ਅਤੇ ਵਿਦਿਆਰਥੀਆਂ ਦੇ ਸਹਿਯੋਗ ਅਤੇ ਉਤਸ਼ਾਹ ਲਈ ਉਨ੍ਹਾਂ ਦਾ ਅਟੁੱਟ ਧੰਨਵਾਦ ਕੀਤਾ। ਉਨਾਂ ਨੇ ਕਿਹਾ, “ਸਾਡੇ ਲਈ ਸਲਾਨਾ ਸਮਾਗਮ ਵਿਦਿਆਰਥੀਆਂ ਦੀ ਮਿਹਨਤ, ਸਿਰਜਣਾਤਮਕਤਾ ਅਤੇ ਉਹਨਾਂ ਕਦਰਾਂ-ਕੀਮਤਾਂ ਦਾ ਜਸ਼ਨ ਮਨਾਉਣ ਦਾ ਇੱਕ ਮੋਕਾ ਹੈ ਜੋ ਸਾਨੂੰ ਪਿਆਰੇ ਹਨ, ਜੋ ਵਿਕਾਸ ਅਤੇ ਸੰਭਾਵਨਾ ਦੇ ਦਰਸ਼ਨ ਦਾ ਪ੍ਰਤੀਕ ਹਨ ਸਾਡਾ ਫਲਸਫਾ ਇਨ੍ਹਾਂ ਭਵਿੱਖ ਦੇ ਨੇਤਾਵਾਂ ਨੂੰ ਬਹੁਤ ਅਗੇ ਵਧਾਣ ਦੇ ਸਾਡੇ ਇਰਾਦੇ ਨੂੰ ਮਜ਼ਬੂਤ ਕਰਦਾ ਹੈ।
ਚਿਤਕਾਰਾ ਇੰਟਰਨੈਸ਼ਨਲ ਸਕੂਲ ਦਾ ਸਲਾਨਾ ਸਮਾਗਮ ਇਕ ਸ਼ਾਨਦਾਰ ਪ੍ਰਮਾਣ ਹੈ ਕੀ ਕੀਵੇਂ ਇਸ ਸ਼ਾਨਦਾਰ ਜਸ਼ਨ ਨੇ ਸਮੁੱਚੇ ਸਕੂਲੀ ਭਾਈਚਾਰੇ, ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਪ੍ਰੇਰਿਤ ਕਰਨ ਲਈ ਇੱਕ ਸਾਂਝੇ ਦ੍ਰਿਸ਼ਟੀਕੋਣ ਵਿੱਚ ਇੱਕਜੁੱਟ ਕੀਤਾ।