ਚੰਡੀਗੜ੍ਹ, 17 ਅਕਤੂਬਰ, 2024
ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਜੀ ਦੀ ਛਤਰਛਾਇਆ ਹੇਠ 20 ਅਕਤੂਬਰ, ਦਿਨ ਐਤਵਾਰ, ਸੈਕਟਰ 34 ਮੇਲਾ ਗਰਾਊਂਡ, ਸ਼ਾਮ ਮਾਲ ਦੇ ਸਾਹਮਣੇ ਵਿਸ਼ਾਲ ਗਰਾਊਂਡ ਵਿੱਚ ਨਿਰੰਕਾਰੀ ਸੰਤ ਸਮਾਗਮ ਹੋਣ ਜਾ ਰਿਹਾ ਹੈ। ਜਿਸ ਦਾ ਸਮਾਂ ਬਾਅਦ ਵਿੱਚ ਦੁਪਹਿਰ 3 ਵਜੇ ਤੋਂ ਰਾਤ 8 ਵਜੇ ਤੱਕ ਹੋਵੇਗਾ।
ਇਸ ਸਮਾਗਮ ਵਿੱਚ ਚੰਡੀਗੜ੍ਹ, ਪੰਚਕੂਲਾ, ਮੋਹਾਲੀ, ਜ਼ੀਰਕਪੁਰ, ਪੰਜਾਬ, ਹਰਿਆਣਾ, ਹਿਮਾਚਲ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚਕੇ ਇਸ ਇਲਾਹੀ ਸੰਤ ਸਮਾਗਮ ਦਾ ਆਨੰਦ ਮਾਣਨਗੀਆਂ ਅਤੇ ਸਤਿਗੁਰਾਂ ਦੀ ਬਖਸ਼ਿਸ਼ ਦਾ ਲਾਭ ਲੈਣਗੀਆਂ |
ਧਾਰਮਿਕ ਗ੍ਰੰਥਾਂ ਵਿੱਚ ਵੀ ਸੰਤ ਸਮਾਗਮਾਂ ਦੀ ਮਹੱਤਤਾ ਵਿਸ਼ੇਸ਼ ਤੌਰ ’ਤੇ ਬਿਆਨ ਕੀਤੀ ਗਈ ਹੈ। ਇਸ ਪਵਿੱਤਰ ਉਦੇਸ਼ ਨੂੰ ਧਿਆਨ ਵਿੱਚ ਰੱਖਦਿਆਂ ਅੱਜ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਜੀ ਦੀ ਅਗਵਾਈ ਵਿੱਚ ਬ੍ਰਹਮਗਿਆਨ ਦੀ ਇਲਾਹੀ ਜੋਤਿ ਰਾਹੀਂ ਇਸ ਨੂੰ ਜਨ-ਜਨ ਵਿੱਚ ਫੈਲਾਉਣ ਦੇ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਹਰ ਮਨੁੱਖ ਮਨੁੱਖੀ ਗੁਣਾਂ ਨੂੰ ਗ੍ਰਹਿਣ ਕਰ ਸਕੇ ਅਤੇ ਅਤੇ ਪਰਉਪਕਾਰ ਵਾਲਾ ਜੀਵਨ ਬਤੀਤ ਕਰ ਸਕੇ।
ਚੰਡੀਗੜ੍ਹ ਜ਼ੋਨ ਦੇ ਜ਼ੋਨਲ ਇੰਚਾਰਜ, ਸਤਿਕਾਰਯੋਗ ਸ਼੍ਰੀ ਓ.ਪੀ. ਨਿਰੰਕਾਰੀ ਜੀ, ਸਮੂਹ ਸੰਯੋਜਿਕ. ਮੁਖੀ ਸਾਹਿਬਾਨ, ਸੇਵਾਦਲ ਦੇ ਖੇਤਰੀ ਸੰਚਾਲਕਾਂ ਅਤੇ ਸੇਵਾਦਲ ਦੇ ਮੈਂਬਰਾਂ ਅਤੇ ਸ਼ਰਧਾਲੂਆਂ ਨੇ ਸਮੂਹਿਕ ਤੌਰ ‘ਤੇ ਨਿਰੰਕਾਰ ਪ੍ਰਭੂ ਪਰਮਾਤਮਾ ਦਾ ਸਿਮਰਨ ਕਰਕੇ ਸੇਵਾ ਦੀ ਸ਼ੁਰੂਆਤ ਕੀਤੀ ਅਤੇ ਸਮਾਗਮ ਦੇ ਸਥਾਨ ਅਤੇ ਇਸਦੇ ਆਲੇ-ਦੁਆਲੇ ਦੀ ਸਫਾਈ ਕੀਤੀ ਗਈ ਤਾਂ ਜੋ ਸਾਰੇ ਆਉਣ ਵਾਲੇ ਸ਼ਰਧਾਲੂ ਸਤਿਗੁਰੂ ਦੀ ਪਵਿੱਤਰ ਸੰਗਤ ਵਿੱਚ ਬੈਠ ਕੇ ਇਸ ਸੱਚੇ ਉਪਦੇਸ਼ ਨੂੰ ਸੁਣ ਸਕਣ ਅਤੇ ਆਪਣੇ ਹਿਰਦੇ ਵਿੱਚ ਸ਼ਾਂਤੀ ਦਾ ਅਹਿਸਾਸ ਕਰ ਸਕਣ।
ਸ਼੍ਰੀ ਓ ਪੀ ਨਿਰੰਕਾਰੀ ਜੀ ਨੇ ਸਮੂਹ ਨਗਰ ਨਿਵਾਸੀਆਂ ਨੂੰ ਸਤਿਕਾਰ ਸਹਿਤ ਇਸ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਆਪ ਸਾਰੇ ਇਸ ਵਿਸ਼ਾਲ ਸੰਤ ਸਮਾਗਮ ਵਿੱਚ ਸ਼ਾਮਲ ਹੋ ਕੇ ਅਤੇ ਸਤਿਗੁਰੂ ਮਾਤਾ ਜੀ ਅਤੇ ਨਿਰੰਕਾਰੀ ਰਾਜਪਿਤਾ ਜੀ ਦੇ ਇਲਾਹੀ ਦਰਸ਼ਨ ਕਰਕੇ ਅਤੇ ਉਨ੍ਹਾਂ ਦੇ ਵਡਮੁੱਲੇ ਪ੍ਰਵਚਨਾਂ ਤੋਂ ਪ੍ਰੇਰਨਾ ਲੈ ਕੇ ਆਪਣਾ ਜੀਵਨ ਸਾਰਥਕ ਬਣਾਓ