ਅੰਬਾਲਾ, 2 ਮਈ
ਅੰਬਾਲਾ ਦੇ ਪਿੰਡ ਜਟਵਾੜ ‘ਚ ਵੱਡਾ ਹਾਦਸਾ ਵਾਪਰਿਆ। ਪਿੰਡ ਵਿੱਚ ਸਥਿਤ ਈਥਾਨੌਲ ਫੈਕਟਰੀ ਦੇ ਬੁਆਇਲਰ ਨੂੰ ਅੱਗ ਲੱਗ ਗਈ। ਜਾਣਕਾਰੀ ਅਨੁਸਾਰ ਦੋਵੇਂ ਟੈਂਕੀਆਂ ਵਿੱਚ 2.5 ਲੱਖ ਲੀਟਰ ਈਥਾਨੋਲ ਤੇਲ ਭਰਿਆ ਹੋਇਆ ਸੀ।
ਫਿਲਹਾਲ ਅੱਗ ਲੱਗਣ ਦਾ ਕਾਰਨ ਜ਼ਿਆਦਾ ਤਾਪਮਾਨ ਦੱਸਿਆ ਜਾ ਰਿਹਾ ਹੈ। ਅੱਗ ‘ਤੇ ਕਾਬੂ ਪਾਉਣ ਲਈ ਹੁਣ ਤੱਕ ਪੰਜ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਮੰਗਵਾਇਆ ਗਿਆ ਹੈ ਪਰ ਅਜੇ ਤੱਕ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ ਹੈ।