ਅਮਰੀਕਾ, 1 ਮਈ 2024
ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮੁੱਖ ਦੋਸ਼ੀ ਗੋਲਡੀ ਬਰਾੜ ਦੇ ਅਮਰੀਕਾ ਵਿਚ ਮਾਰੇ ਜਾਣ ਦੀ ਖਬਰ ਹੈ।। ਸੂਤਰਾਂ ਅਨੁਸਾਰ ਗੋਲਡੀ ਦੀ ਹੱਤਿਆ ਦੀ ਜ਼ਿੰਮੇਵਾਰ ਡੱਲਾ-ਲਖਬੀਰ ਗੈਂਗ ਨੇ ਲਈ ਹੈ।ਗੋਲਡੀ ਬਰਾੜ ਦਾ ਅਸਲੀ ਨਾਮ ਸਤਿੰਦਰਜੀਤ ਸਿੰਘ ਹੈ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਬਾਅਦ ਉਸਦੇ ਨਾਮ ਦੀ ਮੀਡੀਆ ਵਿੱਚ ਕਾਫੀ ਚਰਚਾ ਹੋਈ ਸੀ। ਇਸ ਤੋਂ ਪਹਿਲਾਂ ਵੀ ਉਹ ਕਈ ਵਾਰਦਾਤਾਂ ਵਿਚ ਸ਼ਾਮਲ ਰਿਹਾ। ਚੰਡੀਗੜ ਵਿਚ ਚਚੇਰੇ ਭਰਾ ਗੁਰਲਾਲ ਬਰਾੜ ਦੀ ਹੱਤਿਆ ਦੇ ਬਾਅਦ ਗੋਲੀ ਬਰਾੜ ਨੇ ਅਪਰਾਧ ਦੀ ਦੁਨੀਆ ਵਿਚ ਕਦਮ ਰੱਖਿਆ। ਚੰਡੀਗੜ ਕੇ ਇੰਡਸਟ੍ਰੀਅਲ ਏਰੀਆ ਫੇਜ਼-1 ਸਥਿਤ ਇਕ ਕਲੱਬ ਦੇ ਬਾਹਰ 11 ਅਕਤੂਬਰ 2020 ਨੂੰ ਰਾਤ ਪੰਜਾਬ ਯੂਨੀਵਰਸਿਟੀ (ਪੀਯੂ) ਦੇ ਵਿਦਿਆਰਥੀ ਨੇਤਾ ਗੁਰਲਾਲ ਬਰਾੜ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜ਼ਿਕਰਯੋਗ ਹੈ ਕਿ 29 ਮਈ 2022 ਨੂੰ ਪੰਜਾਬ ਦੇ ਮਾਨਸਾ ਜਿਲੇ ਦੇ ਜਵਾਹਰਕੇ ਪਿੰਡ ਦੇ ਨੇੜੇ ਪੰਜਾਬੀ ਗਾਇਕ ਸਿਧੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਕਾਤਲ ਦੀ ਜਿੰਮੇਵਾਰੀ ਗੋਲਡੀ ਬਰਾੜ ਨੇ ਲਈ ਸੀ।