ਮੁਹਾਲੀ 23 ਅਕਤੂਬਰ:
ਖੇਤੀ ਭਵਨ ਮੁਹਾਲੀ ਵਿਖੇ ਖੇਤੀਬਾੜੀ ਵਿਭਾਗ ਪੰਜਾਬ ਦੇ ਸਮੂਹ ਖੇਤੀ ਆਤਮਾ ਸਟਾਫ਼ ਵੱਲੋਂ ਪੰਜਾਬ ਪੱਧਰੀ ਵਿਸ਼ਾਲ ਧਰਨਾ ਦਿੱਤਾ ਗਿਆ। ਪੰਜਾਬ ਸਰਕਾਰ ਵੱਲੋਂ ਚਾਰ ਮਹੀਨੇ ਤੋਂ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲ਼ ਰਹੀਆਂ ਹਨ। ਬੁੱਧਵਾਰ ਮੁਲਾਜ਼ਮਾਂ ਨੇ ਰੋਸ ਵਜੋਂ ਡਾਇਰੈਕਟਰ ਖੇਤੀਬਾੜੀ ਦਫ਼ਤਰ ਬੰਦ ਕਰ ਦਿੱਤਾ। ਇਸ ਦੌਰਾਨ ਮੁਲਾਜ਼ਮਾਂ ਨੇ ਇਸ ਬਾਰ ਕਾਲੀ ਦੀਵਾਲੀ ਮਨਾਉਣ ਦਾ ਵੀ ਐਲਾਨ ਕੀਤਾ