ਕਾਵਿ ਪੁਸਤਕ ਆਪਣੇ ਕੋਲੋਂ ਗੁਜ਼ਰਦਿਆਂ ‘ਤੇ ਵਿਚਾਰ-ਚਰਚਾ ਹੋਈ

BOOK DISCUSION

ਚੰਡੀਗੜ੍ਹ:

ਪੰਜਾਬੀ ਵਿਭਾਗ, ਸੀ.ਡੀ.ਓ.ਈ., ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਵਿਭਾਗ ਦੇ ਸੈਮੀਨਾਰ ਰੂਮ ਵਿੱਚ ਸ਼ਾਇਰ ਜਗਦੀਪ ਸਿੱਧੂ ਦੀ ਨਵ-ਪ੍ਰਕਾਸ਼ਿਤ ਕਾਵਿ-ਕਿਤਾਬ ‘ਆਪਣੇ ਕੋਲੋਂ ਗੁਜ਼ਰਦਿਆਂ’ ‘ਤੇ ਵਿਚਾਰ-ਚਰਚਾ ਕਰਵਾਈ ਗਈ। ਸਭ ਤੋਂ ਪਹਿਲਾਂ ਯੂਨੀਵਰਸਿਟੀ ਗਾਇਨ ਹੋਇਆ। ਇਸ ਉਪਰੰਤ ਵਿਚਾਰ-ਚਰਚਾ ਦੇ ਕੋਆਰਡੀਨੇਟਰ ਡਾ. ਹਰਮੇਲ ਸਿੰਘ ਨੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹੋਏ ਮਹਿਮਾਨਾਂ ਤੇ ਚਰਚਾ ਅਧੀਨ ਕਿਤਾਬ ਦੇ ਕਵੀ ਨਾਲ ਤੁਆਰਫ਼ ਕਰਵਾਇਆ। ਸਮਾਗਮ ਦੀ ਸ਼ੁਰੂਆਤ ਵਿੱਚ ਵਿਚਾਰ-ਚਰਚਾ ਅਧੀਨ ਕਿਤਾਬ ਦੇ ਲੇਖਕ ਜਗਦੀਪ ਸਿੱਧੂ ਨੇ ਆਪਣੀਆਂ ਕਵਿਤਾਵਾਂ ਦਾ ਪਾਠ ਕੀਤਾ। ਉਹਨਾਂ ਨੇ ‘ਦੁਬਿਧਾ’, ‘ਕਵਿਤਾ ਤੋਂ ਅਗਾਂਹ’, ‘ਖੁਸ਼ੀ’, ‘ਇਹ ਜਿਉਣਾ’, ‘ਯਾਦਾਂ’, ‘ਜਿਉਂਦਿਆਂ ਵਿੱਚ’, ‘ਅਜੇ ਬਹੁਤ ਕੁਝ’ ਆਦਿ ਸੁਣਾਈਆਂ।

ਬੁਲਾਰਿਆਂ ਵਿੱਚੋਂ ਸਭ ਤੋਂ ਪਹਿਲਾਂ ਬੋਲਦਿਆਂ ਆਲੋਚਕ ਡਾ. ਕੰਵਲਜੀਤ ਸਿੰਘ ਨੇ ਕਿਹਾ ਕਿ ਇਸ ਕਿਤਾਬ ਵਿਚਲੀਆਂ ਕਵਿਤਾਵਾਂ ਸਥਾਨਕ ਹੁੰਦੀਆਂ ਹੋਈਆਂ ਵੀ ਯੂਨੀਵਰਸਲ ਹਨ; ਕਵੀ ਦਾ ਨਿੱਜ ਦੁਨੀਆ ਦਾ ਨਿੱਜ ਬਣ ਜਾਂਦਾ ਹੈ। ਉਹਨਾਂ ਅੱਗੇ ਕਿਹਾ ਕਿ ਇਹ ਕਿਤਾਬ ਵਿਦਿਆਰਥੀਆਂ ਨੂੰ ਜ਼ਰੂਰ ਪੜ੍ਹਬੁਲਾਰਿਆਂ ਵਿੱਚੋਂ ਸਭ ਤੋਂ ਪਹਿਲਾਂ ਬੋਲਦਿਆਂ ਆਲੋਚਕ ਡਾ. ਕੰਵਲਜੀਤ ਸਿੰਘ ਨੇ ਕਿਹਾ ਕਿ ਇਸ ਕਿਤਾਬ ਵਿਚਲੀਆਂ ਕਵਿਤਾਵਾਂ ਸਥਾਨਕ ਹੁੰਦੀਆਂ ਹੋਈਆਂ ਵੀ ਯੂਨੀਵਰਸਲ ਹਨ; ਕਵੀ ਦਾ ਨਿੱਜ ਦੁਨੀਆ ਦਾ ਨਿੱਜ ਬਣ ਜਾਂਦਾ ਹੈ। ਉਹਨਾਂ ਅੱਗੇ ਕਿਹਾ ਕਿ ਇਹ ਕਿਤਾਬ ਵਿਦਿਆਰਥੀਆਂ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ।ਨੀ ਚਾਹੀਦੀ ਹੈ।

ਇਸ ਤੋਂ ਬਾਅਦ ਦੂਸਰੇ ਬੁਲਾਰੇ ਡਾ. ਰਾਜੇਸ਼ ਜੈਸਵਾਲ, ਐਸੋਸੀਏਟ ਪ੍ਰੋਫੈਸਰ, ਸੀ.ਡੀ.ਓ.ਈ. ਨੇ ਕੁਝ ਕਵਿਤਾਵਾਂ ਦੇ ਪਾਠ ਦੇ ਆਧਾਰ ‘ਤੇ ਆਪਣੀ ਗੱਲ ਕਹੀ। ਉਹਨਾਂ ਕਿਹਾ ਕਿ ਇਹ ਕਵਿਤਾ ਸੰਵਾਦੀ ਹੈ। ਇਸ ਦੀ ਦ੍ਰਿਸ਼ਾਤਮਕ ਭਾਸ਼ਾ ਪ੍ਰਭਾਵਿਤ ਕਰਦੀ ਹੈ।

ਵਿਚਾਰ-ਚਰਚਾ ਅਤੇ ਕਵਿਤਾ ‘ਤੇ ਟਿੱਪਣੀ ਕਰਦੇ ਹੋਏ ਉੱਘੇ ਆਲੋਚਕ ਡਾ. ਪ੍ਰਵੀਨ ਕੁਮਾਰ ਨੇ ਕਿਹਾ ਕਿ ਮਨੁੱਖ ਦਿਮਾਗ਼ ਤੇ ਮਨ ਵਿੱਚ ਕੇਂਦਰਤ ਹੋ ਚੁੱਕਾ ਹੈ। ਉਹਨਾਂ ‘ਇਕਮਿਕਤਾ’ ਕਵਿਤਾ ਦਾ ਪਾਠ ਕਰਕੇ ਆਪਣੀ ਗੱਲ ਕਹੀ। ਉਹਨਾਂ ਅੱਗੇ ਕਿਹਾ ਕਿ ਬੰਦਾ ਜੇ ਆਪਣੇ ਸਿਰ ਤੋਂ ਥੱਲੇ ਆਵੇਗਾ ਤਾਂ ਚਮਤਕਾਰ ਹੋਵੇਗਾ। ਉਹਨਾਂ ਕਿਹਾ ਕਿ ਜਗਦੀਪ ਦੀ ਕਵਿਤਾ ਬਾਰੇ ਕਿਹਾ ਗਿਆ ਹੈ ਕਿ ਇਹ ਛੋਟੇ-ਛੋਟੇ ਅਹਿਸਾਸਾਂ ਦੀ ਕਵਿਤਾ ਹੈ; ਅਹਿਸਾਸ ਕਦੇ ਛੋਟਾ ਨਹੀਂ ਹੁੰਦਾ।

ਇਸ ਤੋਂ ਬਾਅਦ ਅੰਗਰੇਜ਼ੀ ਵਿਭਾਗ ਤੋਂ ਉੱਘੇ ਆਲੋਚਕ ਡਾ. ਰਵਿੰਦਰ ਕੌਰ ਧਾਲੀਵਾਲ ਨੇ ਕੁਝ ਕਵਿਤਾਵਾਂ ਦਾ ਪਾਠ ਕੀਤਾ ਤੇ ਉਹਨਾਂ ਜ਼ਰੀਏ ਗੱਲ ਕੀਤੀ। ਉਹਨਾਂ ਕਿਹਾ ਕਿ ਕਿਤਾਬ ਵਿਚਲੀਆਂ ਕਵਿਤਾਵਾਂ ਜ਼ਿੰਦਗੀ ਦੇ ਬਾਰੀਕ ਤੇ ਹੁਸੀਨ ਪਲਾਂ ਨਾਲ ਵੀ ਤੁਹਾਨੂੰ ਜੋੜਦੀਆਂ ਹਨ। ਉਹਨਾਂ ‘ਸਮਾਂ’ ਕਵਿਤਾ ਬਾਰੇ ਵਿਸਥਾਰ ਨਾਲ ਗੱਲ ਕਰਦੇ ਹੋਏ ਕਿਹਾ ਕਿ ਇਹ ਕਵਿਤਾ ਜ਼ਿੰਦਗੀ ਤੇ ਮੌਤ ਦੇ ਰਹੱਸ ਨੂੰ ਖ਼ੂਬਸੂਰਤੀ ਨਾਲ ਉਸ ਥਾਂ, ਜੈਪੁਰ ਦੇ ਲੈਂਡਸਕੇਪ ਰਾਹੀਂ ਪੇਸ਼ ਕਰਦੀ ਹੈ।

ਕੈਨੇਡਾ ਵਾਸੀ ਉੱਘੇ ਸ਼ਾਇਰ ਗੁਰਦੇਵ ਚੌਹਾਨ ਨੇ ਚਰਚਾ ਅਧੀਨ ਕਿਤਾਬ ਦੀਆਂ ਕਵਿਤਾਵਾਂ ਨੂੰ ਸੂਖ਼ਮ ਕਿਹਾ ਤੇ ‘ਵਾਤਾਵਰਨ’ ਕਵਿਤਾ ਦਾ ਪਾਠ ਵੀ ਕੀਤਾ।

ਇਸ ਤੋਂ ਬਾਅਦ ਸੀ.ਡੀ.ਓ.ਈ. ਦੀ ਡਾਇਰੈਕਟਰ ਪ੍ਰੋ. ਗੀਤਾ ਬਾਂਸਲ ਨੇ ਕਿਹਾ ਕਿ ਵਿਭਾਗ ਇਸ ਤਰ੍ਹਾਂ ਦੇ ਸਮਾਗਮ ਉਲੀਕਦਾ ਰਹੇਗਾ ਤੇ ਜਲਦੀ ਹੀ ਕਵਿਤਾ ‘ਤੇ ਇੱਕ ਵਰਕਸ਼ਾਪ ਆਯੋਜਿਤ ਕੀਤੀ ਜਾਵੇਗੀ।

ਆਖ਼ਰ ਵਿੱਚ ਇਸ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਉੱਘੇ ਲੇਖਕ ਤੇ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਚੇਅਰਮੈਨ ਡਾ. ਮਨਮੋਹਨ ਨੇ ਕਿਹਾ ਕਿ ਇਸ ਕਵਿਤਾ ਵਿੱਚ ਆਪਣੀ ਤਰ੍ਹਾਂ ਦੀ ਗਹਿਰਾਈ ਹੈ। ਉਹਨਾਂ ਅੱਗੇ ਕਿਹਾ ਕਿ ਪੰਜਾਬੀ ਕਵਿਤਾ ਦੇ ਕੁਝ ਬੈਂਚਮਾਰਕ ਬਣ ਚੁੱਕੇ ਹਨ। ਇਹ ਬੈਂਚਮਾਰਕ ਕਿਤੇ ਨਾ ਕਿਤੇ ਤਾਂ ਟੁੱਟਣਗੇ। ਨਵੇਂ ਬੈਂਚਮਾਰਕ ਬਣਨਗੇ। ਨਵਾਂ ਅਨੁਭਵ ਕਵਿਤਾ ਦਾ ਨਵਾਂ ਰੂਪ ਲੈ ਕੇ ਆਵੇਗਾ। ‘ਆਪਣੇ ਕੋਲੋਂ ਗੁਜ਼ਰਦਿਆਂ’ ਵਿੱਚ ਜੇ ਪ੍ਰੇਮ ਦੀ ਗੱਲ ਹੋਈ ਹੈ ਤਾਂ ਇਹ ਨਵੀਂ ਭਾਸ਼ਾ ਦਾ ਪ੍ਰੇਮ ਹੈ। ਇਹ ਕਵਿਤਾਵਾਂ ਆਪਣੇ ਸ਼ਿਲਪ ਦਾ ਸਿਖ਼ਰ ਹਨ। ਇੱਕ ਵੀ ਵਾਧੂ ਸ਼ਬਦ ਨਹੀਂ ਅਤੇ ਖ਼ਾਲੀ ਥਾਂ ਵੀ ਬੋਲਦੀ ਹੈ।

ਡਾ. ਸੁੱਚਾ ਸਿੰਘ ਨੇ ਸਾਰੇ ਮਹਿਮਾਨਾਂ ਤੇ ਬੁਲਾਰਿਆਂ ਦਾ ਧੰਨਵਾਦ ਕੀਤਾ।

ਇਸ ਸਮਾਗਮ ਵਿੱਚ ਉੱਘੇ ਸ਼ਾਇਰ ਵਿਜੇ ਕਪੂਰ, ਚਰਨਜੀਤ ਬਾਠ, ਡਾ. ਹਰਬੰਸ ਕੌਰ ਗਿੱਲ, ਜਗਤਾਰ ਜੋਗ, ਪ੍ਰੋ. ਪੰਕਜ ਸ੍ਰੀਵਾਸਤਵ, ਲੱਲਨ ਸਿੰਘ ਬਘੇਲ, ਡਾ. ਕੁਲਵਿੰਦਰ, ਪਵਨਦੀਪ, ਪਾਲ ਅਜਨਬੀ, ਵਰਿੰਦਰ ਚੱਠਾ ਆਦਿ ਨੇ ਸ਼ਮੂਲੀਅਤ ਕੀਤੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

About Upfront News

ਅੱਪਫਰੰਟ ਨਿਊਜ਼ ਵਿੱਚ ਤੁਹਾਡਾ ਸੁਆਗਤ ਹੈ, ਖਬਰਾਂ, ਸੂਝ-ਬੂਝ ਅਤੇ ਵਿਸ਼ਲੇਸ਼ਣ ਲਈ ਤੁਹਾਡਾ ਭਰੋਸੇਯੋਗ ਸਰੋਤ। ਸਾਡੇ ਅੰਗਰੇਜ਼ੀ ਮੈਗਜ਼ੀਨ ਦੀ ਵਿਰਾਸਤ ਤੋਂ ਪੈਦਾ ਹੋਏ, ਅਸੀਂ ਇੱਕ ਗਤੀਸ਼ੀਲ ਵੈਬ ਪੋਰਟਲ ਵਿੱਚ ਵਿਕਸਤ ਹੋਏ ਹਾਂ, ਜੋ ਸਾਡੇ ਪਾਠਕਾਂ ਨੂੰ ਸਮੇਂ ਸਿਰ, ਸਹੀ ਅਤੇ ਦਿਲਚਸਪ ਸਮੱਗਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ।

Contact Us

Address: Upfront News Scf 19/6 Sector 27 C Chandigarh

Phone Number: +91-9417839667

Email Address: info@upfront.news

For Advertisements

ਆਕਰਸ਼ਕ ਵਿਜ਼ੁਅਲਸ ਅਤੇ ਪ੍ਰੇਰਕ ਸੰਦੇਸ਼ਾਂ ਨਾਲ ਆਪਣੇ ਦਰਸ਼ਕਾਂ ਨੂੰ ਮੋਹਿਤ ਕਰੋ। ਸਾਡੇ ਇਸ਼ਤਿਹਾਰ ਇੱਕ ਸਥਾਈ ਪ੍ਰਭਾਵ ਛੱਡ ਕੇ ਰੁਝੇਵਿਆਂ ਨੂੰ ਵਧਾਉਂਦੇ ਹਨ। ਆਪਣੇ ਟੀਚੇ ਦੀ ਮਾਰਕੀਟ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚੋ ਅਤੇ ਅੱਜ ਆਪਣੀ ਬ੍ਰਾਂਡ ਦੀ ਮੌਜੂਦਗੀ ਨੂੰ ਵਧਾਓ।