ਚੰਡੀਗੜ੍ਹ, 25 ਅਕਤੂਬਰ
ਚੰਡੀਗੜ੍ਹ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੂੰ ਪੋਸਟ ਗਰੈਜੂਏਟ ਇੰਸਟੀਟਿਊਟ ਆਫ ਮੈਡੀਕਲ ਐਜੂਕੇਸ਼ਨ ਰਿਸਰਚ, ਚੰਡੀਗੜ੍ਹ (ਪੀਜੀਆਈ) ਦੀ ਇੰਸਟੀਟਿਊਟ ਬਾਡੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ।
ਇਸ ਸਬੰਧੀ ਪੀਜੀਆਈ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਮੁਤਾਬਕ ਉਹ ਤਿਵਾੜੀ ਵਰਗੇ ਯੋਗ ਵਿਅਕਤੀ ਨੂੰ ਆਪਣੀ ਸਟੈਂਡਿੰਗ ਅਕੈਡਮਿਕ ਕਮੇਟੀ ਵਿੱਚ ਸ਼ਾਮਿਲ ਕਰਕੇ ਖੁਸ਼ੀ ਮਹਿਸੂਸ ਕਰ ਰਹੇ ਹਨ। ਉਹਨਾਂ ਦੇ ਨਾਲ ਕੰਮ ਕਰਨਾ ਸਾਡੇ ਬਾਈ ਇੱਕ ਬਿਹਤਰੀਨ ਤਜਰਬਾ ਹੋਵੇਗਾ ਅਤੇ ਉਹਨਾਂ ਦੀ ਦੂਰਅੰਦੇਸ਼ੀ ਸੋਚ ਨਾਲ ਸੰਸਥਾ ਤਰੱਕੀਆਂ ਵੱਲ ਹੋਰ ਅੱਗੇ ਵਧੇਗੀ।
ਤਿਵਾੜੀ ਨੇ ਕਿਹਾ ਕਿ ਉਹਨਾਂ ਦਾ ਉਦੇਸ਼ ਲੋਕਾਂ ਦੇ ਭਲੇ ਲਈ ਕੰਮ ਕਰਨਾ ਹੈ ਅਤੇ ਪੀਜੀਆਈ ਵਰਗੀ ਸੰਸਥਾ ਦਾ ਹਿੱਸਾ ਬਣ ਕੇ ਉਹ ਇਸ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਨਗੇ