ਪੰਜਾਬ ਸਿਵਲ ਸਕੱਤਰੇਤ ਦੇ ਪਾਸ ਲਈ ਹੁਣ ਲਾਈਨਾਂ ਵਿੱਚ ਲੱਗਣ ਦੀ ਲੋੜ ਨਹੀਂ; ਪ੍ਰਸ਼ਾਸਨਿਕ ਸੁਧਾਰ ਵਿਭਾਗ ਵੱਲੋਂ ਈ-ਪਾਸ ਸਹੂਲਤ ਸ਼ੁਰੂ

ਪੰਜਾਬ ਸਿਵਲ ਸਕੱਤਰੇਤ ਦੇ ਪਾਸ ਲਈ ਹੁਣ ਲਾਈਨਾਂ ਵਿੱਚ ਲੱਗਣ ਦੀ ਲੋੜ ਨਹੀਂ; ਪ੍ਰਸ਼ਾਸਨਿਕ ਸੁਧਾਰ ਵਿਭਾਗ ਵੱਲੋਂ ਈ-ਪਾਸ ਸਹੂਲਤ ਸ਼ੁਰੂ

ਚੰਡੀਗੜ੍ਹ, 24 ਦਸੰਬਰ:

ਪੰਜਾਬ ਦੇ ਪ੍ਰਸ਼ਾਸਨਿਕ ਸੁਧਾਰ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਦੱਸਿਆ ਕਿ ਨਾਗਰਿਕਾਂ ਦੀ ਸਹੂਲਤ ਲਈ ਇੱਕ ਅਹਿਮ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ ਚੰਡੀਗੜ੍ਹ ਵਿੱਚ ਸਥਿਤ ਪੰਜਾਬ ਸਿਵਲ ਸਕੱਤਰੇਤ-1 ਅਤੇ 2 ਲਈ ਈ-ਪਾਸ ਸੇਵਾ ਸ਼ੁਰੂ ਕੀਤੀ ਹੈ ਤਾਂ ਜੋ ਲੋਕਾਂ ਨੂੰ ਵਿਜ਼ਟਰ ਪਾਸ ਲਈ ਲਾਈਨਾਂ ਵਿੱਚ ਨਾ ਖੜ੍ਹਨਾ ਪਵੇ।

ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਇਸ ਕਦਮ ਨਾਲ ਵਿਜ਼ਟਰ ਪਾਸ ਪ੍ਰਕਿਰਿਆ ਨੂੰ ਹੋਰ ਸੁਚਾਰੂ ਤੇ ਆਸਾਨ ਬਣਾਇਆ ਗਿਆ ਹੈ ਤਾਂ ਜੋ ਕੰਮ ਲਈ ਆਉਣ ਵਾਲੇ ਲੋਕਾਂ ਅਤੇ ਸਰਕਾਰੀ ਕਰਮਚਾਰੀਆਂ-ਅਧਿਕਾਰੀਆਂ ਨੂੰ ਪਾਸ ਬਣਾਉਣ ਲਈ ਉਡੀਕ ਨਾ ਕਰਨੀ ਪਵੇ।

ਪ੍ਰਸ਼ਾਸਨਿਕ ਸੁਧਾਰ ਵਿਭਾਗ ਵੱਲੋਂ ਤਿਆਰ ਕੀਤੀ ਗਈ ਈ-ਪਾਸ ਪ੍ਰਣਾਲੀ ਨਾਗਰਿਕਾਂ ਦੇ ਨਾਲ ਨਾਲ ਸਰਕਾਰੀ ਅਧਿਕਾਰੀਆਂ ਲਈ ਵੀ ਕੰਮ ਨੂੰ ਸੌਖਾ ਕਰੇਗੀ।

ਇਸ ਨਵੀਂ ਪ੍ਰਣਾਲੀ ਦੇ ਲਾਭਾਂ ਦਾ ਜ਼ਿਕਰ ਕਰਦਿਆਂ ਪ੍ਰਸ਼ਾਸਨਿਕ ਸੁਧਾਰ ਮੰਤਰੀ ਨੇ ਦੱਸਿਆ ਕਿ ਨਾਗਰਿਕ ਅਤੇ ਸਰਕਾਰੀ ਅਧਿਕਾਰੀ ਕੁਨੈਕਟ ਪੋਰਟਲ connect.punjab.gov.in ਰਾਹੀਂ ਜਾਂ PCS-1 ਅਤੇ PCS-2 ਦੇ ਰਿਸੈਪਸ਼ਨ ਕਾਊਂਟਰ ‘ਤੇ ਸੁਵਿਧਾਜਨਕ ਤੌਰ ‘ਤੇ ਵਿਜ਼ਟਰ ਪਾਸਾਂ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ। ਹੁਣ ਬਿਨੈਕਾਰ ਆਪਣੀਆਂ ਅਰਜ਼ੀਆਂ ਦੀ ਸਥਿਤੀ ਨੂੰ ਆਨਲਾਈਨ ਟਰੈਕ ਕਰ ਸਕਦੇ ਹਨ। ਏ.ਡੀ.ਓ. ਸ਼ਾਖਾ ਵੱਲੋਂ ਦਿੱਤੀਆਂ ਗਈਆਂ ਲਾਗਇਨ ਆਈ.ਡੀਜ਼. ਦੀ ਵਰਤੋਂ ਕਰਕੇ ਪਾਸ ਲਈ ਆਈਆਂ ਬੇਨਤੀਆਂ ਨੂੰ ਸਬੰਧਤ ਵਿਭਾਗ ਮਨਜ਼ੂਰ ਜਾਂ ਅਸਵੀਕਾਰ ਕਰ ਸਕਦੇ ਹਨ। ਪ੍ਰਵਾਨਿਤ ਪਾਸ ਸਿੱਧੇ ਬਿਨੈਕਾਰਾਂ ਨੂੰ ਉਨ੍ਹਾਂ ਦੇ ਮੋਬਾਈਲ ਫੋਨ ਉੱਤੇ ਐਸ.ਐਮ.ਐਸ. ਜਾਂ ਵਟਸਐਪ ਰਾਹੀਂ ਭੇਜੇ ਜਾਣਗੇ। ਸਕੱਤਰੇਤ ਪਹੁੰਚਣ ‘ਤੇ ਸੁਰੱਖਿਆ ਅਧਿਕਾਰੀਆਂ ਨੂੰ ਤਸਦੀਕ ਲਈ ਵਿਜ਼ਟਰ ਆਪਣਾ ਆਨਲਾਈਨ ਕਿਊ. ਆਰ. ਕੋਡ ਆਪਣੇ ਆਈ.ਡੀ. ਪਰੂਫ਼ ਸਮੇਤ ਪੇਸ਼ ਕਰਨਗੇ।

ਸ਼੍ਰੀ ਅਮਨ ਅਰੋੜਾ ਨੇ ਕਿਹਾ, “ਇਹ ਡਿਜ਼ੀਟਲ ਪਹਿਲਕਦਮੀ ਨਾਗਰਿਕ-ਕੇਂਦ੍ਰਿਤ ਸ਼ਾਸਨ ਪ੍ਰਤੀ ਸਾਡੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦੀ ਹੈ। ਪ੍ਰਕਿਰਿਆ ਨੂੰ ਸੁਚਾਰੂ ਬਣਾ ਕੇ ਬੇਲੋੜੀ ਦੇਰੀ ਅਤੇ ਕਾਗਜ਼ੀ ਕਾਰਵਾਈਆਂ ਨੂੰ ਖਤਮ ਕਰਕੇ ਅਸੀਂ ਨਾਗਰਿਕਾਂ ਲਈ ਸਰਕਾਰੀ ਸੇਵਾਵਾਂ ਤੱਕ ਪਹੁੰਚ ਨੂੰ ਆਸਾਨ ਬਣਾ ਕੇ ਉਹਨਾਂ ਦੇ ਸਮੁੱਚੇ ਅਨੁਭਵ ਨੂੰ ਬਿਹਤਰ ਬਣਾ ਰਹੇ ਹਾਂ।”

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

About Upfront News

ਅੱਪਫਰੰਟ ਨਿਊਜ਼ ਵਿੱਚ ਤੁਹਾਡਾ ਸੁਆਗਤ ਹੈ, ਖਬਰਾਂ, ਸੂਝ-ਬੂਝ ਅਤੇ ਵਿਸ਼ਲੇਸ਼ਣ ਲਈ ਤੁਹਾਡਾ ਭਰੋਸੇਯੋਗ ਸਰੋਤ। ਸਾਡੇ ਅੰਗਰੇਜ਼ੀ ਮੈਗਜ਼ੀਨ ਦੀ ਵਿਰਾਸਤ ਤੋਂ ਪੈਦਾ ਹੋਏ, ਅਸੀਂ ਇੱਕ ਗਤੀਸ਼ੀਲ ਵੈਬ ਪੋਰਟਲ ਵਿੱਚ ਵਿਕਸਤ ਹੋਏ ਹਾਂ, ਜੋ ਸਾਡੇ ਪਾਠਕਾਂ ਨੂੰ ਸਮੇਂ ਸਿਰ, ਸਹੀ ਅਤੇ ਦਿਲਚਸਪ ਸਮੱਗਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ।

Contact Us

Address: Upfront News Scf 19/6 Sector 27 C Chandigarh

Phone Number: +91-9417839667

Email Address: info@upfront.news

For Advertisements

ਆਕਰਸ਼ਕ ਵਿਜ਼ੁਅਲਸ ਅਤੇ ਪ੍ਰੇਰਕ ਸੰਦੇਸ਼ਾਂ ਨਾਲ ਆਪਣੇ ਦਰਸ਼ਕਾਂ ਨੂੰ ਮੋਹਿਤ ਕਰੋ। ਸਾਡੇ ਇਸ਼ਤਿਹਾਰ ਇੱਕ ਸਥਾਈ ਪ੍ਰਭਾਵ ਛੱਡ ਕੇ ਰੁਝੇਵਿਆਂ ਨੂੰ ਵਧਾਉਂਦੇ ਹਨ। ਆਪਣੇ ਟੀਚੇ ਦੀ ਮਾਰਕੀਟ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚੋ ਅਤੇ ਅੱਜ ਆਪਣੀ ਬ੍ਰਾਂਡ ਦੀ ਮੌਜੂਦਗੀ ਨੂੰ ਵਧਾਓ।